Breaking News >> News >> The Tribune


ਭਾਜਪਾ ਵੱਲੋਂ ਲੋਕ ਸਭਾ ਅਤੇ ਵਿਧਾਨ ਸਭਾ ਜ਼ਿਮਨੀ ਚੋਣਾਂ ਲਈ ਉਮੀਦਵਾਰਾਂ ਦਾ ਐਲਾਨ


Link [2022-06-05 15:54:16]



ਨਵੀਂ ਦਿੱਲੀ: ਭਾਜਪਾ ਨੇ ਲੋਕ ਸਭਾ ਦੀਆਂ ਦੋ ਅਤੇ ਵਿਧਾਨ ਸਭਾ ਦੀਆਂ ਸੱਤ ਸੀਟਾਂ ਲਈ ਜ਼ਿਮਨੀ ਚੋਣਾਂ ਵਾਸਤੇ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਤ੍ਰਿਪੁਰਾ ਦੇ ਮੁੱਖ ਮੰਤਰੀ ਡਾਕਟਰ ਮਾਣਿਕ ਸਾਹਾ ਟਾਊਨ ਬੋਰਦੋਵਾਲੀ ਵਿਧਾਨ ਸਭਾ ਹਲਕੇ ਤੋਂ ਚੋਣ ਲੜਨਗੇ। ਭੋਜਪੁਰੀ ਅਦਾਕਾਰ ਦਿਨੇਸ਼ ਲਾਲ ਯਾਦਵ 'ਨਿਰਹੁਆ' ਆਜ਼ਮਗੜ੍ਹ ਲੋਕ ਸਭਾ ਸੀਟ ਤੋਂ ਉਮੀਦਵਾਰ ਹੋਣਗੇ। ਭਾਜਪਾ ਨੇ ਰਾਮਪੁਰ ਲੋਕ ਸਭਾ ਹਲਕੇ ਤੋਂ ਘਣਸ਼ਿਆਮ ਲੋਧੀ ਨੂੰ ਉਮੀਦਵਾਰ ਬਣਾਇਆ ਹੈ। ਪਹਿਲਾਂ ਚਰਚਾ ਸੀ ਕਿ ਕੇਂਦਰੀ ਮੰਤਰੀ ਮੁਖਤਾਰ ਅੱਬਾਸ ਨਕਵੀ ਨੂੰ ਉਥੋਂ ਟਿਕਟ ਮਿਲ ਸਕਦਾ ਹੈ ਕਿਉਂਕਿ ਉਨ੍ਹਾਂ ਨੂੰ ਰਾਜ ਸਭਾ ਲਈ ਅਜੇ ਮੁੜ ਤੋਂ ਨਹੀਂ ਚੁਣਿਆ ਗਿਆ ਹੈ। ਭਾਜਪਾ ਦੇ ਕੌਮੀ ਜਨਰਲ ਸਕੱਤਰ ਅਰੁਣ ਸਿੰਘ ਨੇ ਕਿਹਾ ਕਿ ਕੇਂਦਰੀ ਚੋਣ ਕਮੇਟੀ ਨੇ ਇਨ੍ਹਾਂ ਨਾਵਾਂ ਨੂੰ ਪ੍ਰਵਾਨਗੀ ਦਿੱਤੀ ਹੈ। ਡਾਕਟਰ ਅਸ਼ੋਕ ਸਿਨਹਾ ਨੂੰ ਅਗਰਤਲਾ, ਸਵਪਨਾ ਦਾਸ ਪੌਲ ਨੂੰ ਸੂਰਮਾ, ਮਾਲਿਨਾ ਦੇਬਨਾਥ ਨੂੰ ਜੁਬਰਾਜਨਗਰ (ਤ੍ਰਿਪੁਰਾ), ਦਿੱਲੀ ਦੇ ਰਾਜੇਂਦਰ ਨਗਰ ਤੋਂ ਰਾਜੇਸ਼ ਭਾਟੀਆ, ਮੰਡਾਰ (ਝਾਰਖੰਡ) ਅਤੇ ਜੀ ਭਾਰਤ ਕੁਮਾਰ ਯਾਦਵ ਨੂੰ ਆਤਮਾਕੁਰ (ਆਂਧਰਾ ਪ੍ਰਦੇਸ਼) ਤੋਂ ਟਿਕਟ ਦਿੱਤੀ ਗਈ ਹੈ। -ਆਈਏਐਨਐਸ



Most Read

2024-09-19 19:23:37