Breaking News >> News >> The Tribune


ਕੇਂਦਰ ਨੇ ਟਵਿੱਟਰ ਤੇ ਯੂਟਿਊਬ ਨੂੰ ਪਰਫਿਊਮ ਦਾ ਵਿਵਾਦਿਤ ਇਸ਼ਤਿਹਾਰ ਹਟਾਉਣ ਲਈ ਕਿਹਾ


Link [2022-06-04 17:18:09]



ਨਵੀਂ ਦਿੱਲੀ, 4 ਜੂਨ

ਕੇਂਦਰੀ ਸੂਚਨਾ ਅਤੇ ਪ੍ਰਸਾਰਨ ਮੰਤਰਾਲੇ ਨੇ ਅੱਜ ਟਵਿੱਟਰ ਅਤੇ ਯੂਟਿਊਬ ਨੂੰ ਆਪਣੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੋਂ ਪਰਫਿਊਮ ਬ੍ਰਾਂਡ ਦੇ ਉਨ੍ਹਾਂ ਇਸ਼ਤਿਹਾਰਾਂ ਦੇ ਵੀਡੀਓ ਹਟਾਉਣ ਲਈ ਕਿਹਾ ਹੈ ਜੋ ਸਮੂਹਿਕ ਜਬਰ ਜਨਾਹ ਨੂੰ ਉਤਸ਼ਾਹਿਤ ਕਰਦੇ ਹਨ। ਮੰਤਰਾਲੇ ਨੇ ਟਵਿੱਟਰ ਅਤੇ ਯੂਟਿਊਬ ਨੂੰ ਭੇਜੇ ਇੱਕ ਪੱਤਰ ਵਿੱਚ ਕਿਹਾ ਹੈ ਕਿ ਇਹ ਔਰਤਾਂ ਦੇ ਸਨਮਾਨ ਨੂੰ ਠੇਸ ਪਹੁੰਚਾਉਂਦੇ ਹਨ। ਦੱਸਣਾ ਬਣਦਾ ਹੈ ਕਿ ਪਰਫਿਊਮ ਬਰਾਂਡ ਲੇਅਰ ਸ਼ਾਟ ਦੇ ਵੀਡੀਓ ਜਾਰੀ ਹੋਣ 'ਤੇ ਵੱਡੇ ਪੱਧਰ 'ਤੇ ਇਤਰਾਜ਼ ਦਰਜ ਕਰਵਾਏ ਸਨ ਜਿਸ ਤੋਂ ਬਾਅਦ ਸਰਕਾਰ ਨੇ ਟਵਿੱਟਰ ਤੇ ਯੂਟਿਊਬ ਨੂੰ ਇਸ ਬਰਾਂਡ ਦੇ ਇਸ਼ਤਿਹਾਰ ਹਟਾਉਣ ਲਈ ਕਿਹਾ। ਇਹ ਵੀ ਜਾਣਕਾਰੀ ਮਿਲੀ ਹੈ ਕਿ ਸਰਕਾਰ ਨੇ ਇਸ ਮਾਮਲੇ ਵਿੱਚ ਜਾਂਚ ਕਮੇਟੀ ਬਣਾ ਦਿੱਤੀ ਹੈ।



Most Read

2024-09-19 19:16:12