World >> The Tribune


ਬਾਇਡਨ ਵੱਲੋਂ ਸੰਸਦ ਨੂੰ ਹਥਿਆਰਾਂ ਬਾਰੇ ਕਾਨੂੰਨ ਸਖ਼ਤ ਕਰਨ ਦੀ ਅਪੀਲ


Link [2022-06-04 16:16:22]



ਵਾਸ਼ਿੰਗਟਨ, 3 ਜੂਨ

ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਮੁਲਕ ਦੇ ਆਗੂਆਂ ਨੂੰ ਹਥਿਆਰਾਂ ਬਾਰੇ ਕਾਨੂੰਨ ਸਖ਼ਤ ਕਰਨ ਦੀ ਅਪੀਲ ਕੀਤੀ ਹੈ।

ਉਨ੍ਹਾਂ ਕਾਂਗਰਸ (ਸੰਸਦ) ਨੂੰ ਅਪੀਲ ਕਰਦਿਆਂ ਕਿਹਾ ਕਿ ਹੁਣ ਬਹੁਤ ਹੋ ਚੁੱਕਾ ਹੈ। ਬੰਦੂਕ ਹਿੰਸਾ ਨਾਲ ਸਕੂਲ, ਸੁਪਰਮਾਰਕੀਟਾਂ ਤੇ ਹੋਰ ਥਾਵਾਂ ਹੱਤਿਆਵਾਂ ਦੇ ਅੱਡੇ ਬਣ ਗਏ ਹਨ। ਉਨ੍ਹਾਂ ਕਿਹਾ ਕਿ ਜੇ ਮੈਂਬਰਾਂ ਨੇ ਅਜੇ ਵੀ ਕਦਮ ਨਾ ਚੁੱਕੇ ਤਾਂ ਵੋਟਰ ਨਵੰਬਰ ਦੀਆਂ ਮੱਧਕਾਲੀ ਚੋਣਾਂ ਵਿਚ ਆਪਣਾ ਗੁੱਸਾ ਕੱਢਣਗੇ। ਵਾਈਟ ਹਾਊਸ ਵਿਚ ਬਾਇਡਨ ਨੇ ਮੰਨਿਆ ਕਿ ਇਸ ਮਾਮਲੇ ਵਿਚ ਉਨ੍ਹਾਂ ਨੂੰ ਸਿਆਸੀ ਚੁਣੌਤੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਅਮਰੀਕੀ ਰਾਸ਼ਟਰਪਤੀ ਹਥਿਆਰ ਰੱਖਣ ਬਾਰੇ ਕਾਨੂੰਨ ਨੂੰ ਸਖ਼ਤ ਕਰਨ ਲਈ ਸੰਸਦ (ਕਾਂਗਰਸ) ਉਤੇ ਦਬਾਅ ਬਣਾ ਰਹੇ ਹਨ। ਉਹ ਕਈ ਵਾਰ ਅਸਾਲਟ ਰਾਈਫਲਾਂ ਤੇ ਉੱਚ ਸਮਰੱਥਾ ਵਾਲੇ ਮੈਗਜ਼ੀਨਾਂ ਦੀ ਵਿਕਰੀ ਉਤੇ ਪਾਬੰਦੀ ਦੀ ਮੰਗ ਕਰ ਚੁੱਕੇ ਹਨ। ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਟੈਕਸਸ ਵਿਚ ਇਕ 18 ਸਾਲਾ ਬੰਦੂਕਧਾਰੀ ਨੇ ਐਲੀਮੈਂਟਰੀ ਸਕੂਲ ਵਿਚ 19 ਵਿਦਿਆਰਥੀਆਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ। ਇਸ ਤੋਂ ਪਹਿਲਾਂ ਵੀ ਅਮਰੀਕਾ ਵਿਚ ਗੋਲੀਬਾਰੀ ਦੀਆਂ ਘਟਨਾਵਾਂ ਵਾਪਰ ਚੁੱਕੀਆਂ ਹਨ। -ਏਪੀ



Most Read

2024-09-19 19:16:57