World >> The Tribune


ਓਂਟਾਰੀਓ ਵਿਧਾਨ ਸਭਾ ਲਈ ਚੁਣੇ ਗਏ ਛੇ ਪੰਜਾਬੀ


Link [2022-06-04 16:16:22]



ਸਤਿਬੀਰ ਸਿੰਘਬਰੈਂਪਟਨ, 3 ਜੂਨ

ਮੁੱਖ ਅੰਸ਼

ਜਗਮੀਤ ਸਿੰਘ ਦੀ ਪਾਰਟੀ ਐੱਨਡੀਪੀ ਦੂਜੀ ਵੱਡੀ ਧਿਰ ਵਜੋਂ ਉੱਭਰੀ

ਓਂਟਾਰੀਓ ਸੂਬੇ ਵਿਚ ਹੋਈਆਂ ਚੋਣਾਂ 'ਚ ਛੇ ਪੰਜਾਬੀ ਉਮੀਦਵਾਰਾਂ ਨੇ ਜਿੱਤ ਪ੍ਰਾਪਤ ਕੀਤੀ ਹੈ। ਅਸੈਂਬਲੀ ਚੋਣਾਂ (ਵਿਧਾਨ ਸਭਾ) ਵਿਚ ਕੰਜ਼ਰਵੇਟਿਵ ਪਾਰਟੀ ਨੂੰ ਭਾਰੀ ਬਹੁਮਤ ਮਿਲਿਆ ਹੈ। ਜਿੱਤਣ ਵਾਲੇ ਸਾਰੇ ਛੇ ਉਮੀਦਵਾਰ ਪੀਸੀ ਪਾਰਟੀ (ਪ੍ਰੌਗਰੈਸਿਵ ਕੰਜ਼ਰਵੇਟਿਵ ਪਾਰਟੀ) ਦੀ ਟਿਕਟ 'ਤੇ ਚੋਣ ਲੜੇ ਸਨ। ਪੰਜਾਬੀਆਂ ਦੀ ਸੰਘਣੀ ਆਬਾਦੀ ਵਾਲੇ ਇਲਾਕੇ ਬਰੈਂਪਟਨ ਦੱਖਣੀ ਤੋਂ ਸਾਬਕਾ ਮੰਤਰੀ ਪ੍ਰਭਜੀਤ ਸਰਕਾਰੀਆ (31) ਨੇ ਜਿੱਤ ਦਰਜ ਕੀਤੀ ਹੈ। ਉਹ ਚਾਰ ਸਾਲ ਪਹਿਲਾਂ ਓਂਟਾਰੀਓ ਵਿਚ ਕੈਬਨਿਟ ਮੰਤਰੀ ਬਣਨ ਵਾਲੇ ਪਹਿਲੇ ਪੱਗੜੀਧਾਰੀ ਸਿੱਖ ਸਨ। ਸਰਕਾਰੀਆ ਦਾ ਪਰਿਵਾਰ ਸੰਨ 1980 ਵਿਚ ਅੰਮ੍ਰਿਤਸਰ ਤੋਂ ਕੈਨੇਡਾ ਆਇਆ ਸੀ। ਇਸ ਤੋਂ ਇਲਾਵਾ ਪਰਮ ਗਿੱਲ, ਦੀਪਕ ਆਨੰਦ, ਹਰਦੀਪ ਗਰੇਵਾਲ, ਅਮਰਜੋਤ ਸੰਧੂ, ਨੀਨਾ ਤਾਂਗੜੀ ਨੇ ਵੀ ਆਪੋ-ਆਪਣੇ ਹਲਕਿਆਂ ਵਿਚ ਜਿੱਤ ਦਰਜ ਕੀਤੀ ਹੈ। ਮੋਗਾ ਨਾਲ ਸਬੰਧਤ ਪਰਮ ਗਿੱਲ (48) ਨੇ ਮਿਲਟਨ (ਟੋਰਾਂਟੋ ਖੇਤਰ) ਤੋਂ ਚੋਣ ਜਿੱਤੀ ਹੈ। ਨੀਨਾ ਨੇ ਮਿਸੀਸਾਗਾ-ਸਟ੍ਰੀਟਸਵਿਲੇ ਤੋਂ ਚੋਣ ਜਿੱਤੀ ਹੈ। ਨੀਨਾ ਦਾ ਪਰਿਵਾਰ ਜਲੰਧਰ ਨਾਲ ਸਬੰਧਤ ਹੈ। ਅਮਰਜੋਤ ਸੰਧੂ ਨੇ ਵੀ ਆਪਣੀ ਬਰੈਂਪਟਨ ਪੱਛਮੀ ਸੀਟ ਬਰਕਰਾਰ ਰੱਖੀ ਹੈ। ਦੀਪਕ ਆਨੰਦ ਵੀ ਮਿਸੀਸਾਗਾ-ਮਾਲਟਨ ਤੋਂ ਜਿੱਤ ਗਏ ਹਨ। ਲਿਬਰਲ ਪਾਰਟੀ ਦੀ ਟਿਕਟ ਤੋਂ ਚੋਣ ਲੜੇ ਸਾਰੇ ਪੰਜਾਬੀ ਹਾਰ ਗਏ ਹਨ। ਜਗਮੀਤ ਸਿੰਘ ਦੀ ਪਾਰਟੀ ਐੱਨਡੀਪੀ ਚੋਣਾਂ ਵਿਚ 31 ਸੀਟਾਂ ਜਿੱਤ ਕੇ ਦੂਜੀ ਵੱਡੀ ਪਾਰਟੀ ਵਜੋਂ ਉੱਭਰੀ ਹੈ। ਪਰ ਜਗਮੀਤ ਸਿੰਘ ਦੀ ਪਾਰਟੀ ਦੀ ਟਿਕਟ ਤੋਂ ਚੋਣ ਲੜੇ ਉਨ੍ਹਾਂ ਦੇ ਭਰਾ ਗੁਰਰਤਨ ਸਿੰਘ ਹਾਰ ਗਏ ਹਨ। ਉਨ੍ਹਾਂ ਨੂੰ ਪੀਸੀ ਪਾਰਟੀ ਦੇ ਹਰਦੀਪ ਗਰੇਵਾਲ ਨੇ ਹਰਾਇਆ ਹੈ। ਹਾਰਨ ਵਾਲੇ ਹੋਰਨਾਂ ਭਾਰਤੀ-ਕੈਨੇਡੀਅਨ ਉਮੀਦਵਾਰਾਂ ਵਿਚ ਦੀਪਿਕਾ ਡਮੇਰਲਾ ਤੇ ਹਰਿੰਦਰ ਮੱਲ੍ਹੀ ਸ਼ਾਮਲ ਹਨ। ਗਰੀਨ ਪਾਰਟੀ ਦੇ ਟਿਕਟ 'ਤੇ ਇਕ ਉਮੀਦਵਾਰ ਚੋਣ ਜਿੱਤਿਆ ਹੈ।



Most Read

2024-09-19 19:44:48