Breaking News >> News >> The Tribune


ਬੱਸ ਵਿੱਚ ਅੱਗ ਲੱਗਣ ਕਾਰਨ ਇੱਕੋ ਪਰਿਵਾਰ ਦੇ ਸੱਤ ਜੀਅ ਜਿਊਂਦੇ ਸੜੇ


Link [2022-06-04 16:16:17]



ਕਲਬੁਰਗੀ (ਕਰਨਾਟਕਾ): ਕਲਬੁਰਗੀ ਜ਼ਿਲ੍ਹੇ ਦੇ ਕਮਲਾਪੁਰਾ ਕਸਬੇ ਕੋਲ ਅੱਜ ਸਵੇਰੇ ਇੱਕ ਨਿੱਜੀ ਬੱਸ ਦੀ ਇੱਕ ਹੋਰ ਵਾਹਨ ਨਾਲ ਟੱਕਰ ਹੋ ਗਈ, ਜਿਸ ਕਾਰਨ ਬੱਸ ਨੂੰ ਅੱਗ ਲੱਗ ਗਈ। ਅੱਗ ਲੱਗਣ ਕਾਰਨ ਬੱਸ ਵਿੱਚ ਸਵਾਰ ਇੱਕੋ ਪਰਿਵਾਰ ਦੇ ਸੱਤ ਜੀਆਂ ਦੀ ਝੁਲਸ ਕੇ ਮੌਤ ਹੋ ਗਈ। ਮ੍ਰਿਤਕ ਤੇਲੰਗਾਨਾ ਦੇ ਵਸਨੀਕ ਸਨ। ਕਲਬੁਰਗੀ ਜ਼ਿਲ੍ਹੇ ਦੀ ਐੱਸਪੀ ਇਸ਼ਾ ਪੰਤ ਨੇ ਦੱਸਿਆ ਕਿ ਬੱਸ ਵਿੱਚ ਹੈਦਰਾਬਾਦ ਦੇ ਇੱਕ ਪਰਿਵਾਰ ਦੇ 30 ਮੈਂਬਰਾਂ ਸਣੇ ਕੁੱਲ 32 ਜਣੇ ਸਵਾਰ ਸਨ। ਇਸ ਤੋਂ ਇਲਾਵਾ ਬੱਸ ਵਿੱਚ ਸਵਾਰ ਦੋ ਹੋਰ ਯਾਤਰੀ ਆਂਧਰਾ ਪ੍ਰਦੇਸ਼ ਦੇ ਵਿਸ਼ਾਖਾਪਟਨਮ ਨਾਲ ਸਬੰਧਤ ਸਨ। ਐੱਸਪੀ ਨੇ ਦੱਸਿਆ ਕਿ ਇਹ ਸਾਰੇ ਜਣੇ ਛੁੱਟੀਆਂ ਮਨਾਉਣ ਲਈ ਗੋਆ ਗਏ ਸਨ। ਉਨ੍ਹਾਂ ਦੱਸਿਆ ਕਿ ਘਟਨਾ ਦੇ ਕੁਝ ਹੀ ਮਿੰਟਾਂ ਬਾਅਦ ਬੱਸ ਨੂੰ ਅੱਗ ਲੱਗ ਗਈ ਅਤੇ ਸੱਤ ਜਣੇ ਬੱਸ ਅੰਦਰ ਫਸ ਗਏ, ਜਦ ਕਿ ਬਾਕੀ ਸਵਾਰ ਅੱਗ ਲੱਗਣ ਤੋਂ ਪਹਿਲਾਂ ਹੀ ਉੱਤਰ ਚੁੱਕੇ ਸਨ। -ਪੀਟੀਆਈ



Most Read

2024-09-19 19:17:49