Sport >> The Tribune


ਯੂਨਾਈਟਿਡ ਫੀਲਡ ਕਲੱਬ ਨੇ ਜਿੱਤਿਆ ‘ਟੋਬਾ ਗੋਲਡ ਕੱਪ’


Link [2022-06-04 00:38:49]



ਵਿਨੀਪੈਗ (ਪੱਤਰ ਪ੍ਰੇਰਕ): 'ਟੋਬਾ ਵਾਰੀਅਰਜ਼ ਫੀਲਡ ਹਾਕੀ ਅਕੈਡਮੀ ਮੈਨੀਟੋਬਾ' ਵੱਲੋਂ ਇੱਥੇ ਕਰਵਾਇਆ ਗਿਆ ਚੌਥਾ 'ਟੋਬਾ ਗੋਲਡ ਹਾਕੀ ਕੱਪ 2022' ਯੂਨਾਈਟਿਡ ਫੀਲਡ ਕਲੱਬ ਕੈਲਗਰੀ ਨੇ ਜਿੱਤਿਆ। ਇਸ ਟੂਰਨਾਮੈਂਟ ਵਿੱਚ ਕੈਨੇਡਾ ਦੀਆ ਅੱਠ ਟੀਮਾਂ ਨੇ ਹਿੱਸਾ ਲਿਆ, ਜਿਨ੍ਹਾਂ 'ਚੋਂ ਯੂਨਾਈਟਿਡ ਫੀਲਡ ਹਾਕੀ ਕਲੱਬ ਕੈਲਗਰੀ, ਯੂਨਾਈਟਿਡ ਬ੍ਰਦਰਜ਼, ਫੀਲਡ ਹਾਕੀ ਕਲੱਬ ਬਰੈਂਪਟਨ ਤੇ ਕਿੰਗਜ਼ ਇਲੈਵਨ ਕੈਲਗਰੀ ਸੈਮੀਫਾਈਨਲ ਵਿੱਚ ਪਹੁੰਚੀਆਂ। ਪਹਿਲੇ ਸੈਮੀਫਾਈਨਲ ਵਿੱਚ ਯੂਨਾਈਟਿਡ ਫੀਲਡ ਹਾਕੀ ਕਲੱਬ ਕੈਲਗਰੀ ਨੇ ਯੂਨਾਈਟਿਡ ਬ੍ਰਦਰਜ਼ ਬਰੈਂਪਟਨ ਨੂੰ 5-3 ਨਾਲ ਹਰਾ ਕੇ ਫਾਈਨਲ ਵਿੱਚ ਆਪਣੀ ਜਗ੍ਹਾ ਪੱਕੀ ਕੀਤੀ। ਇਸੇ ਤਰ੍ਹਾਂ ਦੂਜੇ ਸੈਮੀਫਾਈਨਲ ਵਿੱਚ ਫੀਲਡ ਹਾਕੀ ਕਲੱਬ ਬਰੈਂਪਟਨ ਨੇ ਕਿੰਗਜ਼ ਇਲੈਵਨ ਕੈਲਗਰੀ ਨੂੰ 5-3 ਨਾਲ ਹਰਾ ਕੇ ਫਾਈਨਲ ਵਿੱਚ ਜਗ੍ਹਾ ਬਣਾਈ। ਫਾਈਨਲ ਵਿੱਚ ਯੂਨਾਈਟਿਡ ਫੀਲਡ ਹਾਕੀ ਕਲੱਬ ਕੈਲਗਰੀ ਨੇ ਫੀਲਡ ਹਾਕੀ ਕਲੱਬ ਬਰੈਂਪਟਨ ਨੂੰ 4-3 ਨਾਲ ਹਰਾ ਕੇ 'ਟੋਬਾ ਗੋਲਡ ਕੱਪ 2022' ਜਿੱਤ ਲਿਆ। ਇਸ ਦੌਰਾਨ ਖੇਡ ਮੰਤਰੀ ਐਂਡਰਿਊ ਸਮਿਥ ਨੇ ਜੇਤੂ ਟੀਮਾਂ ਨੂੰ ਇਨਾਮ ਵੰਡੇ।



Most Read

2024-09-19 19:14:49