Sport >> The Tribune


ਨਿਸ਼ਾਨੇਬਾਜ਼ੀ ਵਿਸ਼ਵ ਕੱਪ: ਸਵਪਨਿਲ ਕੁਸਾਲੇ ਫਾਈਨਲ ’ਚ ਪਹੁੰਚਿਆ


Link [2022-06-04 00:38:49]



ਨਵੀਂ ਦਿੱਲੀ, 1 ਜੂਨ

ਭਾਰਤ ਦੇ ਸਵਪਨਿਲ ਕੁਸਾਲੇ ਨੇ ਬਾਕੂ (ਅਜ਼ਰਬਾਇਜਾਨ) ਵਿੱਚ ਚੱਲ ਆਈਐੱਸਐੱਸਐੱਫ ਰਾਈਫਲ/ਪਿਸਤੌਲ/ਸ਼ਾਟਗੰਨ ਵਿਸ਼ਵ ਕੱਪ ਵਿੱਚ ਪੁਰਸ਼ਾਂ ਦੇ 50 ਮੀਟਰ ਰਾਈਫਲ ਥ੍ਰੀ ਪੁਜੀਸ਼ਨ (3ਪੀ) ਮੁਕਾਬਲੇ ਦੇ ਫਾਈਨਲ ਵਿੱਚ ਜਗ੍ਹਾ ਬਣਾ ਲਈ ਹੈ। ਭਾਰਤੀ ਨਿਸ਼ਾਨੇਬਾਜ਼ ਸਵਪਨਿਲ ਨੇ ਨੀਲਿੰਗ ਪੁਜੀਸ਼ਨ ਵਿੱਚ 200 ਵਿੱਚੋਂ 199 ਅੰਕ, ਪ੍ਰੋਨ ਪੁਜੀਸ਼ਨ ਵਿੱਚੋਂ 198 ਅੰਕ ਅਤੇ ਸਟੈਂਡਿੰਗ ਪੁਜੀਸ਼ਨ ਵਿੱਚ 194 ਅੰਕ ਲੈਂਦਿਆਂ ਕੁੱਲ 593 ਅੰਕਾਂ ਨਾਲ 53 ਨਿਸ਼ਾਨੇਬਾਜ਼ਾਂ ਵਿਚੋਂ ਦੂਜਾ ਸਥਾਨ ਹਾਸਲ ਕੀਤਾ। ਯੂਕਰੇਨ ਦਾ ਨਿਸ਼ਾਨੇਬਾਜ਼ ਸੇਰਹੀ ਕੁਲਿਸ਼ ਇਸ ਮੁਕਾਬਲੇ ਵਿੱਚ ਪਹਿਲੇ ਸਥਾਨ 'ਤੇ ਰਿਹਾ। ਅੱਠ ਨਿਸ਼ਾਨੇਬਾਜ਼ਾਂ ਵਿਚਾਲੇ ਫਾਈਨਲ ਮੈਚ ਵੀਰਵਾਰ ਨੂੰ ਖੇਡਿਆ ਜਾਵੇਗਾ। ਟੂਰਨਾਮੈਂਟ ਵਿੱਚ 12 ਮੈਂਬਰੀ ਭਾਰਤੀ ਟੀਮ ਇੱਕ ਸੋਨ ਤਗ਼ਮਾ ਜਿੱਤ ਕੇ ਨੌਵੇਂ ਸਥਾਨ 'ਤੇ ਹੈ ਜਦਕਿ ਤਿੰਨ ਸੋਨ ਤਗ਼ਮਿਆਂ ਨਾਲ ਕੋਰੀਆ ਪਹਿਲੇ ਸਥਾਨ 'ਤੇ ਹੈ। -ਪੀਟੀਆਈ



Most Read

2024-09-19 11:35:41