Breaking News >> News >> The Tribune


ਉੱਤਰਾਖੰਡ: ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਦੀ ਵਿਧਾਨ ਸਭਾ ਜ਼ਿਮਨੀ ਚੋਣ ’ਚ ਸ਼ਾਨਦਾਰ ਜਿੱਤ, ਬਾਕੀ ਉਮੀਦਵਾਰਾਂ ਦੀ ਜ਼ਮਾਨਤ ਜ਼ਬਤ


Link [2022-06-04 00:38:46]



ਦੇਹਰਾਦੂਨ, 3 ਜੂਨ

ਉਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਚੰਪਾਵਤ ਵਿਧਾਨ ਸਭਾ ਜ਼ਿਮਨੀ ਚੋਣ ਵਿੱਚ ਆਪਣੀ ਨਜ਼ਦੀਕੀ ਵਿਰੋਧੀ ਕਾਂਗਰਸ ਦੀ ਨਿਰਮਲਾ ਗਹਿਤੋੜੀ ਨੂੰ 55,000 ਤੋਂ ਵੱਧ ਵੋਟਾਂ ਨਾਲ ਹਰਾ ਕੇ ਰਿਕਾਰਡ ਜਿੱਤ ਦਰਜ ਕੀਤੀ ਹੈ। ਚੰਪਾਵਤ ਜ਼ਿਲ੍ਹਾ ਚੋਣ ਦਫ਼ਤਰ ਅਨੁਸਾਰ ਮੁੱਖ ਮੰਤਰੀ ਨੂੰ 13 ਗੇੜਾਂ ਦੀ ਗਿਣਤੀ ਵਿੱਚ 57,268 ਵੋਟਾਂ ਮਿਲੀਆਂ ਅਤੇ ਉਨ੍ਹਾਂ ਦੇ ਵਿਰੁੱਧ ਚੋਣ ਲੜਨ ਵਾਲੇ ਕਾਂਗਰਸ ਸਮੇਤ ਸਾਰੇ ਉਮੀਦਵਾਰਾਂ ਦੀ ਜ਼ਮਾਨਤ ਜ਼ਬਤ ਹੋ ਗਈ। ਜ਼ਿਮਨੀ ਚੋਣ ਵਿੱਚ ਗਹਿਤੋੜੀ ਨੂੰ 3147, ਸਮਾਜਵਾਦੀ ਪਾਰਟੀ ਦੇ ਮਨੋਜ ਕੁਮਾਰ ਨੂੰ 409 ਅਤੇ ਆਜ਼ਾਦ ਉਮੀਦਵਾਰ ਹਿਮਾਂਸ਼ੂ ਗਰਕੋਟੀ ਨੂੰ 399 ਵੋਟਾਂ ਮਿਲੀਆਂ।



Most Read

2024-09-20 01:08:31