Breaking News >> News >> The Tribune


ਤਾਮਿਲ ਨਾਡੂ: ਕਰੁਣਾਨਿਧੀ ਦੇ ਜਨਮ ਦਿਨ ਮੌਕੇ ਪੁਰਸਕਾਰ ਵੰਡੇ


Link [2022-06-04 00:38:46]



ਚੇਨੱਈ, 3 ਜੂਨ

ਤਾਮਿਲ ਨਾਡੂ ਦੇ ਸਾਬਕਾ ਮੁੱਖ ਮੰਤਰੀ ਐੱਮ. ਕਰੁਣਾਨਿਧੀ ਦੇ 98ਵੇਂ ਜਨਮ ਦਿਨ ਮੌਕੇ ਅੱਜ ਚੇਨੱਈ ਵਿੱਚ ਸਮਾਗਮ ਦੌਰਾਨ ਸੂਬੇ ਦੇ ਮੁੱਖ ਮੰਤਰੀ ਐੱਮ.ਕੇ. ਸਟਾਲਿਨ ਨੇ ਮਰਹੂਮ ਦ੍ਰਾਵਿੜ ਨੇਤਾ ਦੇ ਨਾਂ 'ਤੇ ਸਥਾਪਤ ਪੁਰਸਕਾਰਾਂ ਦੀ ਵੰਡ ਕੀਤੀ। ਇਸ ਮੌਕੇ ਫੁੱਲਾਂ ਦੀ ਸ਼ਾਨਦਾਰ ਪ੍ਰਦਰਸ਼ਨੀ ਵੀ ਲਾਈ ਗਈ। ਮੁੱਖ ਮੰਤਰੀ ਨੇ ਇੱਥੇ ਓਮਾਂਦੁਰਾਰ ਗਵਰਨਮੈਂਟ ਅਸਟੇਟ ਸਥਿਤ-ਸਪੈਸ਼ਲਟੀ ਹਸਪਤਾਲ ਦੇ ਅਹਾਤੇ ਵਿੱਚ ਸਥਾਪਤ ਆਪਣੇ ਪਿਤਾ (ਕਰੁਣਾਨਿਧੀ) ਦੇ 16 ਫੁੱਟ ਉੱਚੇ ਬੁੱਤ 'ਤੇ ਸ਼ਰਧਾਂਜਲੀ ਭੇਟ ਕੀਤੀ। ਸੂਬੇ ਦੇ ਮੰਤਰੀਆਂ, ਵਿਧਾਇਕਾਂ ਅਤੇ ਸੰਸਦ ਮੈਂਬਰਾਂ ਨੇ ਬੁੱਤ ਅੱਗੇ ਰੱਖੀ ਕਰੁਣਾਨਿਧੀ ਦੀ ਤਸਵੀਰ 'ਤੇ ਫੁੱਲ ਭੇਟ ਕੀਤੇ। ਸਮਾਗਮ ਦੌਰਾਨ ਮੁੱਖ ਮੰਤਰੀ ਸਟਾਲਿਨ ਨੇ ਪ੍ਰਸਿੱਧ ਪਟਕਥਾ ਲੇਖਕ ਅਰੂਰ ਦਾਸ ਨੂੰ 'ਕਲੈਗਨਾਰ ਕਲੈਥੁਰਾਈ ਵਿਥਾਗਾਰ' ਪੁਰਸਕਾਰ (10 ਲੱਖ ਰੁਪਏ ਤੇ ਪ੍ਰਸ਼ੰਸਾ ਪੱਤਰ) ਨਾਲ ਸਨਮਾਨਿਤ ਕੀਤਾ ਜਦਕਿ ਸੀਨੀਅਰ ਪੱਤਰਕਾਰ ਆਈ. ਸ਼ਾਨਾਮੁਗਨਾਥਨ ਨੂੰ 'ਕਲੈਗਨਾਰ ਐਜ਼ੁਥੂਕੋਲ' ਐਵਾਰਡ ਨਾਲ ਸਨਮਾਨਿਤ ਕੀਤਾ। -ਪੀਟੀਆਈ



Most Read

2024-09-20 01:10:05