Breaking News >> News >> The Tribune


ਮਹਾਰਾਸ਼ਟਰ: ਕਿਸਾਨਾਂ ਨੇ ਮੁਫ਼ਤ ਦੁੱਧ ਵੰਡਿਆ ਤੇ ਗੰਨਾ ਸਾੜਿਆ


Link [2022-06-04 00:38:46]



ਔਰੰਗਾਬਾਦ, 3 ਜੂਨ

ਅੰਦੋਲਨਕਾਰੀ ਕਿਸਾਨਾਂ ਨੇ ਅੱਜ ਮਹਾਰਾਸ਼ਟਰ ਦੇ ਜ਼ਿਲ੍ਹਾ ਅਹਿਮਦਨਗਰ ਅਧੀਨ ਪਿੰਡ ਪੁਤਾਂਬਾ ਵਿੱਚ ਮੁਫ਼ਤ ਦੁੱਧ ਵੰਡ ਕੇ ਅਤੇ ਗੰਨਾ ਸਾੜ ਕੇ ਮਹਾਰਾਸ਼ਟਰ ਸਰਕਾਰ ਖ਼ਿਲਾਫ਼ ਰੋਸ ਦਰਜ ਕਰਵਾਇਆ। ਕਿਸਾਨਾਂ ਵੱਲੋਂ ਸਰਕਾਰ ਤੋਂ ਵੱਖ ਵੱਖ ਮੰਗਾਂ ਦੀ ਪੂਰਤੀ ਲਈ ਦੋ ਦਿਨਾਂ ਤੋਂ ਪੁਤਾਂਬਾ ਵਿੱਚ ਧਰਨਾ ਦਿੱਤਾ ਜਾ ਰਿਹਾ ਹੈ। ਸਰਪੰਚ ਧਨੰਜੈ ਧਨਵਤੇ ਨੇ ਦੱਸਿਆ ਕਿ ਮਹਾਰਾਸ਼ਟਰ ਦੇ ਖੇਤੀ ਮੰਤਰੀ ਦਾਦਾ ਭੂਸੇ ਸ਼ਨਿਚਰਵਾਰ 4 ਜੂਨ ਨੂੰ ਕਿਸਾਨਾਂ ਨਾਲ ਮੁਲਾਕਾਤ ਕਰਨਗੇ। ਧਨਵਤੇ ਨੇ ਦੱਸਿਆ, ''ਪ੍ਰਦਰਸ਼ਨ ਦੇ ਤੀਜੇ ਦਿਨ ਅੱਜ ਅਸੀਂ ਮੁਫ਼ਤ ਦੁੱਧ ਵੰਡਿਆ ਤੇ ਗੰਨਾ ਸਾੜਿਆ। ਪੁਤਾਂਬਾ ਵਿੱਚ ਲੱਗਪਗ 300 ਕਿਸਾਨ ਧਰਨੇ 'ਤੇ ਬੈਠੇ ਹੋਏ ਹਨ। ਸ਼ੇਤਕਾਰੀ ਸੰਗਠਨ ਸਣੇ ਵੱਖ ਵੱਖ ਯੂੁਨੀਅਨਾਂ ਨਾਲ ਜੁੜੇ ਕਿਸਾਨ ਪੁਤਾਂਬਾ ਵਿੱਚ ਇਕੱਠੇ ਹੋਣੇ ਸ਼ੁਰੂ ਹੋ ਗਏ ਹਨ।'' ਉਨ੍ਹਾਂ ਦੱਸਿਆ ਕਿ ਦਾਦਾ ਭੂਸੇ ਨੇ ਫੋਨ 'ਤੇ ਕਿਸਾਨਾਂ ਨਾਲ ਗੱਲ ਕੀਤੀ ਅਤੇ ਸੂਚਨਾ ਦਿੱਤੀ ਕਿ ਉਹ ਸ਼ਨਿਚਰਵਾਰ ਉਨ੍ਹਾਂ ਨੂੰ ਮਿਲਣ ਆਉਣਗੇ। ਕਿਸਾਨਾਂ ਵੱਲੋਂ ਦੁੱਧ ਦਾ ਭਾਅ ਵਧਾਉਣ, ਗੰਨਾ ਕਾਸ਼ਤਕਾਰਾਂ ਲਈ ਸਹਾਇਤਾ ਤੇ ਮੁਫ਼ਤ ਬਿਜਲੀ ਸਣੇ 16 ਮੰਗਾਂ ਪੂਰੀਆਂ ਕਰਨ ਦੀ ਮੰਗ ਕੀਤੀ ਜਾ ਰਹੀ ਹੈ। -ਪੀਟੀਆਈ



Most Read

2024-09-20 01:09:56