Breaking News >> News >> The Tribune


ਡਰੋਨ ਤੇ ਸੁਰੰਗ ਵਿਰੋਧੀ ਤਕਨੀਕਾਂ ਵਿਕਸਿਤ ਕਰ ਰਹੀ ਹੈ ਬੀਐੱਸਐੱਫ: ਡਾਇਰੈਕਟਰ ਜਨਰਲ


Link [2022-06-04 00:38:46]



ਨਵੀਂ ਦਿੱਲੀ, 3 ਜੂਨ

ਸੀਮਾ ਸੁਰੱਖਿਆ ਬਲ (ਬੀਐੱਸਐੱਫ) ਦੇ ਡਾਇਰੈਕਟਰ ਜਨਰਲ ਪੰਕਜ ਕੁਮਾਰ ਸਿੰਘ ਨੇ ਅੱਜ ਕਿਹਾ ਕਿ ਬੀਐੱਸਐੱਫ ਸਰਹੱਦ ਪਾਰੋਂ ਨਸ਼ੀਲੇ ਪਦਾਰਥਾਂ ਅਤੇ ਹਥਿਆਰਾਂ ਦੀ ਤਸਕਰੀ ਅਤੇ ਦਹਿਸ਼ਤਗਰਦਾਂ ਦੀਆਂ ਘੁਸਪੈਠ ਦੀਆਂ ਕੋਸ਼ਿਸ਼ਾਂ ਨੂੰ ਅਸਰਦਾਰ ਢੰਗ ਨਾਲ ਰੋਕਣ ਲਈ ਡਰੋਨ ਅਤੇ ਸੁਰੰਗ ਵਿਰੋਧੀ ਤਕਨੀਕਾਂ ਵਿਕਸਿਤ ਕਰਨ ਲਈ ਲਗਾਤਾਰ ਕੰਮ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਬੀਐੱਸਐੱਫ ਨੇ ਪਿਛਲੇ ਛੇ ਮਹੀਨਿਆਂ (ਦਸੰਬਰ 2021 ਤੋਂ ਮਈ 2022) ਵਿੱਚ ਕੁੱਲ 7 ਡਰੋਨ ਡੇਗੇ ਅਤੇ ਜਨਵਰੀ 2021 ਤੋਂ ਮਈ 2022 ਦੌਰਾਨ ਪਾਕਿਸਤਾਨ ਨਾਲ ਲੱਗਦੀ ਸਰਹੱਦ 'ਤੇ ਤਿੰਨ ਸੁਰੰਗਾਂ ਦਾ ਪਤਾ ਲਾਇਆ। ਇੱਥੇ ਬੀਐੱਸਐੱਫ ਦੇ ਇੱਕ ਸਮਾਗਮ ਮੌਕੇ ਡਾਇਰੈਕਟਰ ਜਨਰਲ ਨੇ ਕਿਹਾ, ''ਅਸੀਂ ਸਰਹੱਦ ਪਾਰੋਂ ਹੋਣ ਵਾਲੀਆਂ ਡਰੋਨ ਸਰਗਰਮੀਆਂ 'ਤੇ ਸਖ਼ਤ ਨਜ਼ਰ ਰੱਖ ਰਹੇ ਹਾਂ, ਜਿਸ ਰਾਹੀਂ ਨਸ਼ੀਲੇ ਪਦਾਰਥਾਂ ਤੇ ਹਥਿਆਰਾਂ ਦੀ ਤਸਕਰੀ ਕੀਤੀ ਜਾਂਦੀ ਹੈ ਅਤੇ ਜ਼ਮੀਨਦੋਜ਼ ਸੁਰੰਗਾਂ ਦੀ ਵਰਤੋਂ ਦਹਿਸ਼ਤਗਰਦਾਂ ਵੱਲੋਂ ਘੁਸਪੈਠ ਲਈ ਕੀਤੀ ਜਾਂਦੀ ਹੈ। ਬੀਐੱਸਐੱਫ ਡਰੋਨ ਅਤੇ ਸੁਰੰਗਾਂ ਦਾ ਪਤਾ ਲਾਉਣ ਲਈ ਅਸਰਦਾਰ ਤਕਨੀਕਾਂ ਵਿਕਸਿਤ ਕਰਨ 'ਤੇ ਵੀ ਕੰਮ ਕਰ ਰਹੀ ਹੈ।'' -ਪੀਟੀਆਈ



Most Read

2024-09-20 00:48:23