Breaking News >> News >> The Tribune


ਵਾਦੀ ’ਚ ਅਸੁਰੱਖਿਆ ਦੀ ਭਾਵਨਾ ਕਾਰਨ ਪਰਵਾਸੀ ਕਸ਼ਮੀਰੀ ਪੰਡਿਤ ਕਰਮਚਾਰੀ ਪਰਿਵਾਰਾਂ ਸਣੇ ਜੰਮੂ ਵੱਲ ਤੁਰੇ


Link [2022-06-04 00:38:46]



ਟ੍ਰਿਬਿਊਨ ਨਿਊਜ਼ ਸਰਵਿਸ

ਸ੍ਰੀਨਗਰ, 3 ਜੂਨ

ਟਾਰਗੇਟ ਹੱਤਿਆਵਾਂ ਤੋਂ ਨਾਰਾਜ਼ ਤੇ ਨਿਰਾਸ਼ ਵੱਡੀ ਗਿਣਤੀ ਪਰਵਾਸੀ ਕਸ਼ਮੀਰੀ ਪੰਡਿਤ ਵੀਰਵਾਰ ਰਾਤ ਨੂੰ ਜੰਮੂ ਵੱਲ ਚਾਲੇ ਪਾ ਲਏ। ਇਸ ਕਾਰਨ ਟਰਾਂਜ਼ਿਟ ਕੈਂਪ ਅੱਜ ਉਜਾੜ ਨਜ਼ਰ ਆਏ। ਪੰਡਤਾਂ ਨੇ ਸਰਕਾਰ 'ਤੇ ਮੁਲਾਜ਼ਮਾਂ ਨੂੰ ਵੱਡੇ ਪੱਧਰ 'ਤੇ ਹਿਜਰਤ ਕਰਨ ਲਈ ਮਜਬੂਰ ਕਰਨ ਦਾ ਦੋਸ਼ ਲਾਇਆ। ਬਡਗਾਮ ਦੇ ਸ਼ੇਖਪੋਰਾ ਟਰਾਂਜ਼ਿਟ ਕੈਂਪ ਵਿੱਚ 400 ਕਰਮਚਾਰੀਆਂ ਦੇ ਨਾਲ ਇੰਜਨੀਅਰ ਅਸ਼ਵਨੀ ਸਾਧੂ ਨੇ ਕਿਹਾ, 'ਮੈਂ ਆਪਣੇ ਪਰਿਵਾਰ ਸਮੇਤ ਵੀਰਵਾਰ ਰਾਤ ਨੂੰ ਉਥੋਂ ਨਿਕਲ ਆਇਆ, ਕਿਉਂਕਿ ਉੱਥੇ ਕੋਈ ਵੀ ਸੁਰੱਖਿਅਤ ਨਹੀਂ ਹੈ। ਕੈਂਪ ਦੇ 80 ਪ੍ਰਤੀਸ਼ਤ ਤੋਂ ਵੱਧ ਕਰਮਚਾਰੀ ਜੰਮੂ ਲਈ ਰਵਾਨਾ ਹੋ ਗਏ ਹਨ।' ਪੰਡਿਤਾ ਨੇ ਕਿਹਾ, 'ਸਿਰਫ਼ ਉਹ ਲੋਕ ਪਿੱਛੇ ਰਹਿ ਗਏ ਜਿਨ੍ਹਾਂ ਨੂੰ ਆਪਣੇ ਸਕੂਲੀ ਬੱਚਿਆਂ ਦੇ ਮੁੱਦਿਆਂ ਨੂੰ ਸੁਲਝਾਉਣਾ ਸੀ। ਅਸੀਂ ਆਨਲਾਈਨ ਕਲਾਸਾਂ ਜਾਂ ਜੰਮੂ ਦੇ ਸਕੂਲਾਂ ਵਿੱਚ ਬੱਚਿਆਂ ਦੇ ਪਰਵਾਸ ਲਈ ਪ੍ਰਵਾਨਗੀ ਲੈਣ ਲਈ ਸਕੂਲ ਪ੍ਰਸ਼ਾਸਨ ਦੇ ਸੰਪਰਕ ਵਿੱਚ ਹਾਂ।'



Most Read

2024-09-20 00:45:07