World >> The Tribune


ਕੈਨੇਡਾ: ਵਿਸਾਖੀ ਵਾਲੇ ਦਿਨ ਨੂੰ ‘ਪੱਗੜੀ ਦਿਵਸ’ ਵਜੋਂ ਮਨਾਉਣ ਸਬੰਧੀ ਬਿੱਲ ਪਾਸ


Link [2022-06-02 22:00:02]



ਖੇਤਰੀ ਪ੍ਰਤੀਨਿਧ

ਲੁਧਿਆਣਾ, 2 ਜੂਨ

ਕੈਨੇਡਾ ਦੇ ਵਿਨੀਪੈਗ ਸੂਬੇ ਵਿੱਚ ਹਰ ਸਾਲ 13 ਅਪਰੈਲ ਵਿਸਾਖੀ ਵਾਲੇ ਦਿਨ ਨੂੰ ਪੱਗੜੀ ਦਿਹਾੜੇ ਵਜੋਂ ਮਨਾਇਆ ਜਾਵੇਗਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਨੀਪੈਗ ਦੇ ਸੰਸਦੀ ਖੇਤਰ ਬੁਰੋਜ਼ ਦੇ ਵਿਧਾਇਕ ਡਾ. ਦਿਲਜੀਤ ਬਰਾੜ ਨੇ ਦੱਸਿਆ ਕਿ ਉਨ੍ਹਾਂ ਬੀਤੇ ਦਿਨੀਂ ਇਹ ਬਿੱਲ ਪੇਸ਼ ਕੀਤਾ ਸੀ, ਜੋ ਪਾਸ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਬਿੱਲ ਦੇ ਪਾਸ ਹੋਣ ਨਾਲ ਕੈਨੇਡਾ ਵਿੱਚ ਸਿੱਖ ਸੱਭਿਆਚਾਰ ਅਤੇ ਪੰਜਾਬੀਅਤ ਦੀ ਪਛਾਣ ਬਾਰੇ ਅਹਿਮ ਸਫ਼ਲਤਾ ਹਾਸਲ ਹੋਈ ਹੈ। ਇਸ ਨਾਲ ਕੈਨੇਡੀਅਨ ਪੰਜਾਬੀਆਂ ਅਤੇ ਸਿੱਖਾਂ ਨੂੰ ਹੋਰ ਸੱਭਿਆਚਾਰਾਂ ਨਾਲ ਆਪਣੇ ਸੱਭਿਆਚਾਰ ਬਾਰੇ ਸੰਵਾਦ ਕਰਨ ਦਾ ਮੌਕਾ ਹਾਸਲ ਹੋਵੇਗਾ। ਜ਼ਿਕਰਯੋਗ ਹੈ ਕਿ ਡਾ. ਬਰਾੜ ਵਿਨੀਪੈਗ ਦੀ ਸੰਸਦ ਵਿੱਚ ਪਹਿਲੇ ਪੱਗੜੀਧਾਰੀ ਵਿਧਾਇਕ ਹਨ, ਜਿਨ੍ਹਾਂ ਨੇ ਆਪਣੀ ਸਹੁੰ ਵੀ ਪੰਜਾਬੀ ਵਿੱਚ ਚੁੱਕੀ ਸੀ। ਡਾ. ਦਿਲਜੀਤ ਬਰਾੜ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਸਾਬਕਾ ਵਿਦਿਆਰਥੀ ਅਤੇ ਇਸੇ ਯੂਨੀਵਰਸਿਟੀ ਵਿੱਚ ਅਧਿਆਪਕ ਵੀ ਰਹੇ ਹਨ।



Most Read

2024-09-19 19:41:30