World >> The Tribune


ਭਾਰਤ ਨੇ ਜੈਵਿਕ ਤੇ ਰਸਾਇਣਕ ਹਥਿਆਰਾਂ ਦੇ ਖ਼ਤਰੇ ਪ੍ਰਤੀ ਚੌਕਸ ਕੀਤਾ


Link [2022-06-02 22:00:02]



ਸੰਯੁਕਤ ਰਾਸ਼ਟਰ, 1 ਜੂਨ

ਭਾਰਤ ਨੇ ਕੋਵਿਡ-19 ਮਹਾਮਾਰੀ ਦੇ ਪਿਛੋਕੜ 'ਚ ਜੈਵਿਕ ਏਜੰਟਾਂ ਅਤੇ ਰਸਾਇਣਕ ਹਥਿਆਰਾਂ ਦੀ ਦੁਰਵਰਤੋਂ ਦੇ ਖਤਰੇ ਪ੍ਰਤੀ ਚਿਤਾਵਨੀ ਦਿੱਤੀ ਹੈ। ਭਾਰਤ ਨੇ ਆਲਮੀ ਭਾਈਚਾਰੇ ਨੂੰ ਇਸ ਦੇ ਪ੍ਰਸਾਰ ਦੇ ਤੇਜ਼ੀ ਨਾਲ ਵਧਦੇ ਜੋਖਮਾਂ ਦਾ ਹੱਲ ਕੱਢਣ ਦਾ ਸੱਦਾ ਦਿੱਤਾ ਹੈ। ਭਾਰਤ ਨੇ ਕਿਹਾ ਕਿ ਨਵੀਂ ਤੇ ਉਭਰਦੀਆਂ ਤਕਨਾਲੋਜੀਆਂ ਕਾਰਨ ਅਤਿਵਾਦੀ ਜਥੇਬੰਦੀਆਂ ਤੇ ਗ਼ੈਰ ਰਾਜਕੀ ਅਨਸਰਾਂ ਵੱਲੋਂ ਸਮੂਹਿਕ ਤਬਾਹੀ ਦੇ ਹਥਿਆਰਾਂ ਤੱਕ ਪਹੁੰਚ ਦਾ ਜੋਖਮ ਵਧ ਸਕਦਾ ਹੈ। ਭਾਰਤ ਦੇ ਸੰਯੁਕਤ ਰਾਸ਼ਟਰ ਮਿਸ਼ਨ 'ਚ ਸਲਾਹਕਾਰ ਏ ਅਮਰਨਾਥ ਨੇ ਮੰਗਲਵਾਰ ਨੂੰ ਕਿਹਾ ਕਿ ਅਤਿਵਾਦੀਆਂ ਅਤੇ ਹੋਰ ਅਨਸਰਾਂ ਦੀ ਸਮੂਹਿਕ ਤਬਾਹੀ ਦੇ ਇਨ੍ਹਾਂ ਹਥਿਆਰਾਂ ਤੱਕ ਪਹੁੰਚ ਨਾਲ ਕੌਮਾਂਤਰੀ ਸ਼ਾਂਤੀ ਤੇ ਸੁਰੱਖਿਆ ਲਈ ਗੰਭੀਰ ਖ਼ਤਰਾ ਖੜ੍ਹਾ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਭਾਰਤ ਸਹਾਇਤਾ ਦੇਣ ਵਾਲਿਆਂ ਦਾ ਸਵਾਗਤ ਕਰੇਗਾ। -ਪੀਟੀਆਈ

ਖ਼ੁਰਾਕ ਸਪਲਾਈ 'ਤੇ ਜੰਗ ਦਾ ਅਸਰ ਘਟਾਉਣ ਲਈ ਕੋਸ਼ਿਸ਼ਾਂ ਜਾਰੀ: ਗੁਟੇਰੇਜ਼

ਸਟਾਕਹੋਮ: ਸੰਯੁਕਤ ਰਾਸ਼ਟਰ ਦੇ ਸਕੱਤਰ-ਜਨਰਲ ਅੰਤੋਨੀਓ ਗੁਟੇਰੇਜ਼ ਨੇ ਅੱਜ ਕਿਹਾ ਕਿ ਉਹ ਆਲਮੀ ਖ਼ੁਰਾਕ ਸਪਲਾਈ 'ਤੇ ਯੂਕਰੇਨ ਜੰਗ ਦੇ ਅਸਰਾਂ ਨੂੰ ਘਟਾਉਣ ਲਈ ਯਤਨ ਕਰ ਰਹੇ ਹਨ। ਉਨ੍ਹਾਂ ਨਾਲ ਹੀ ਕਿਹਾ ਕਿ ਹਾਲੇ ਫ਼ੌਰੀ ਸਮਝੌਤੇ ਦੀ ਆਸ ਨਹੀਂ ਹੈ ਪਰ ਕੋਸ਼ਿਸ਼ਾਂ ਜਾਰੀ ਹਨ। -ਰਾਇਟਰਜ਼



Most Read

2024-09-19 19:42:38