Breaking News >> News >> The Tribune


ਕੇਰਲਾ ਵਿੱਚ ਦੋ ਜਨਤਾ ਦਲਾਂ ਦਾ ਹੋਵੇਗਾ ਰਲੇਵਾਂ


Link [2022-06-02 21:59:58]



ਕੋਜ਼ੀਕੋਡ, 2 ਜੂਨ

ਲੋਕਤੰਤਰਿਕ ਜਨਤਾ ਦਲ (ਐੱਲਜੇਡੀ) ਦੀ ਕੇਰਲਾ ਸੂਬਾ ਕਮੇਟੀ ਨੇ ਸਾਬਕਾ ਪ੍ਰਧਾਨ ਮੰਤਰੀ ਐੱਚਡੀ ਦੇਵਗੌੜਾ ਦੀ ਅਗਵਾਈ ਵਾਲੇ ਜਨਤਾ ਦਲ (ਸੈਕੁਲਰ) ਵਿੱਚ ਪਾਰਟੀ ਦੇ ਰਲੇਵੇਂ ਬਾਰੇ ਅੱਜ ਸਿਧਾਂਤਕ ਫ਼ੈਸਲਾ ਲਿਆ ਹੈ। ਐੱਲਜੇਡੀ ਦੇ ਸੂਬਾਈ ਪ੍ਰਧਾਨ ਐੱਮਵੀ ਸ਼੍ਰੇਅਮਜ਼ ਕੁਮਾਰ ਨੇ ਕਿਹਾ ਕਿ ਪਾਰਟੀ ਦੀ ਸੂਬਾ ਕਮੇਟੀ ਨੇ ਕੇਰਲਾ ਵਿੱਚ ਸਿਆਸੀ ਸਥਿਤੀ ਦੇ ਮੱਦੇਨਜ਼ਰ ਜੇਡੀ (ਐੱਸ) ਵਿੱਚ ਰਲੇਵੇਂ ਦਾ ਫ਼ੈਸਲਾ ਲਿਆ ਹੈ। ਐੱਲਜੀਡੀ ਤੇ ਜੇਡੀ (ਐੱਸ) ਦੋਵੇਂ ਪਾਰਟੀਆਂ ਸੂਬੇ ਵਿੱਚ ਖੱਬੇ-ਪੱਖੀ ਜਮਹੂਰੀ ਮੋਰਚਾ ਦੀ ਅਗਵਾਈ ਵਾਲੀ ਸਰਕਾਰ ਦਾ ਹਿੱਸਾ ਹਨ। ਉਨ੍ਹਾਂ ਕਿਹਾ ਕਿ ਰਲੇਵੇਂ ਦੀ ਰੂਪ-ਰੇਖਾ ਤੈਅ ਕਰਨ ਲਈ ਆਉਣ ਵਾਲੇ ਦਿਨਾਂ ਵਿੱਚ ਵਿਸਥਾਰ ਵਿੱਚ ਚਰਚਾ ਕੀਤੀ ਜਾਵੇਗੀ। -ਪੀਟੀਆਈ



Most Read

2024-09-20 01:06:25