Breaking News >> News >> The Tribune


ਨੋਟਿਸਾਂ ਤੋਂ ਅਸੀਂ ਡਰਨ ਵਾਲੇ ਨਹੀਂ: ਕਾਂਗਰਸ


Link [2022-06-02 21:59:58]



ਨਵੀਂ ਦਿੱਲੀ: ਕਾਂਗਰਸ ਨੇ ਈਡੀ ਵੱਲੋਂ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਨੂੰ ਭੇਜੇ ਗਏ ਸੰਮਨਾਂ ਤੋਂ ਬਾਅਦ ਕੇਂਦਰ ਸਰਕਾਰ 'ਤੇ ਤਿੱਖਾ ਹਮਲਾ ਕਰਦਿਆਂ ਦੋਸ਼ ਲਾਇਆ ਹੈ ਕਿ ਦੇਸ਼ ਨੂੰ ਗੁੰਮਰਾਹ ਕਰਨ ਲਈ ਇਹ ਕਾਇਰਾਨਾ ਸਾਜ਼ਿਸ਼ ਘੜੀ ਗਈ ਹੈ। ਪਾਰਟੀ ਦੇ ਮੁੱਖ ਤਰਜਮਾਨ ਰਣਦੀਪ ਸੁਰਜੇਵਾਲਾ ਅਤੇ ਸੀਨੀਅਰ ਆਗੂ ਅਭਿਸ਼ੇਕ ਮਨੂ ਸਿੰਘਵੀ ਨੇ ਇਹ ਵੀ ਕਿਹਾ ਕਿ ਕਾਂਗਰਸ ਅਤੇ ਉਸ ਦੀ ਲੀਡਰਸ਼ਿਪ ਅਜਿਹੇ ਸੰਮਨਾਂ ਤੋਂ ਡਰਨ ਅਤੇ ਝੁਕਣ ਵਾਲੀ ਨਹੀਂ ਹੈ। ਉਨ੍ਹਾਂ ਕਿਹਾ,''ਕਾਂਗਰਸ ਆਗੂ ਨਿਡਰ ਹਨ ਅਤੇ ਉਹ ਜਾਂਚ ਏਜੰਸੀ ਅੱਗੇ ਪੇਸ਼ ਹੋਣ ਲਈ ਤਿਆਰ ਹਨ। ਅਸੀਂ ਅਜਿਹੇ ਹਥਕੰਡਿਆਂ ਤੋਂ ਡਰਾਂਗੇ ਨਹੀਂ ਸਗੋਂ ਕਾਨੂੰਨੀ, ਸਮਾਜਿਕ ਅਤੇ ਸਿਆਸੀ ਤੌਰ 'ਤੇ ਡਟ ਕੇ ਲੜਾਂਗੇ।'' ਉਨ੍ਹਾਂ ਦੋਸ਼ ਲਾਇਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੀ ਕਠਪੁਤਲੀ ਈਡੀ ਤੋਂ ਸੋਨੀਆ ਅਤੇ ਰਾਹੁਲ ਨੂੰ ਨੋਟਿਸ ਜਾਰੀ ਕਰਵਾਇਆ ਹੈ। ਉਨ੍ਹਾਂ ਦਾਅਵਾ ਕੀਤਾ,''ਸਾਫ਼ ਹੈ ਕਿ ਤਾਨਾਸ਼ਾਹ ਡਰ ਗਿਆ ਹੈ। ਸਾਰੇ ਮੋਰਚਿਆਂ 'ਤੇ ਆਪਣੀਆਂ ਨਾਕਾਮੀਆਂ ਛਿਪਾਉਣ 'ਚ ਬੁਰੀ ਤਰ੍ਹਾਂ ਫੇਲ੍ਹ ਹੋਣ ਕਾਰਨ ਉਹ ਹਿਲੇ ਹੋਏ ਹਨ। ਉਹ ਸਮਝ ਲੈਣ ਕਿ ਆਜ਼ਾਦੀ ਦੇ ਅੰਦੋਲਨ ਦੀ ਇਹ ਆਵਾਜ਼ ਉਨ੍ਹਾਂ ਦੇ ਚੱਕਰਵਿਊ 'ਚ ਸੰਨ੍ਹ ਲਾਵੇਗੀ।'' ਉਨ੍ਹਾਂ ਕਿਹਾ ਕਿ ਪਾਰਟੀ ਦੇ ਸਾਰੇ ਵਰਕਰ ਸੋਨੀਆ ਅਤੇ ਰਾਹੁਲ ਦੇ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰਨਗੇ। -ਪੀਟੀਆਈ



Most Read

2024-09-20 01:07:21