Breaking News >> News >> The Tribune


ਕੇਜਰੀਵਾਲ ਵੱਲੋਂ ਸਤੇਂਦਰ ਜੈਨ ਨੂੰ ਪਦਮ ਵਿਭੂਸ਼ਣ ਦੇਣ ਦੀ ਮੰਗ


Link [2022-06-02 21:59:58]



ਮਨਧੀਰ ਸਿੰਘ ਦਿਓਲਨਵੀਂ ਦਿੱਲੀ, 1 ਜੂਨ

'ਆਪ' ਦੇ ਕੌਮੀ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਮੰਗ ਕੀਤੀ ਕਿ ਦਿੱਲੀ ਦੇ ਸਿਹਤ ਮੰਤਰੀ ਸਤੇਂਦਰ ਜੈਨ ਨੂੰ ਪਦਮ ਵਿਭੂਸ਼ਣ ਦਿੱਤਾ ਜਾਵੇ ਕਿਉਂਕਿ ਉਨ੍ਹਾਂ ਵੱਲੋਂ ਦੇਸ਼ ਲਈ ਦਿੱਲੀ ਵਿੱਚ ਮੁਹੱਲਾ ਕਲੀਨਿਕਾਂ ਦੀ ਸ਼ੁਰੂਆਤ ਕਰਵਾਈ ਗਈ ਹੈ। ਦੱਸਣਯੋਗ ਹੈ ਕਿ ਸਤੇਂਦਰ ਜੈਨ ਨੂੰ ਈਡੀ ਨੇ ਕਾਲੇ ਧਨ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਹੋਇਆ ਹੈ ਤੇ ਉਹ 9 ਜੂਨ ਤੱਕ ਰਿਮਾਂਡ 'ਤੇ ਹਨ। ਸ੍ਰੀ ਕੇਜਰੀਵਾਲ ਨੇ ਕਿਹਾ, 'ਸਤੇਂਦਰ ਜੈਨ ਇੱਕ ਦੇਸ਼ ਭਗਤ ਹਨ। ਦੇਸ਼ ਨੂੰ ਉਨ੍ਹਾਂ ਉਪਰ ਮਾਣ ਕਰਨਾ ਚਾਹੀਦਾ ਹੈ ਕਿ ਉਨ੍ਹਾਂ ਦਿੱਲੀ ਨੂੰ ਮੁਹੱਲਾ ਕਲੀਨਿਕ ਦਿੱਤੇ। ਸੀਬੀਆਈ ਪਹਿਲਾਂ ਹੀ ਉਨ੍ਹਾਂ ਨੂੰ ਕਲੀਅਰ ਕਰ ਚੁੱਕੀ ਹੈ, ਈਡੀ ਵੀ ਕਰੇਗੀ।'' ਉਧਰ ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਨੇ ਸਤੇਂਦਰ ਜੈਨ ਦੇ ਬਹਾਨੇ ਸ੍ਰੀ ਕੇਜਰੀਵਾਲ ਉਪਰ ਹੱਲਾ ਬੋਲਿਆ ਹੈ। ਸਮ੍ਰਿਤੀ ਇਰਾਨੀ ਨੇ ਕਿਹਾ, ''ਕੇਜਰੀਵਾਲ ਜੀ, ਕੀ ਇਹ ਸੱਚ ਹੈ ਕਿ ਸਤੇਂਦਰ ਜੈਨ ਨੇ ਖ਼ੁਦ 'ਇਨਕਮ ਡਿਸਕਲੋਜਰ-2016' ਤਹਿਤ ਐਲਾਨ ਕੀਤਾ ਹੈ ਕਿ ਉਹ 16.39 ਕਰੋੜ ਰੁਪਏ ਦੀ ਮਨੀ ਲਾਂਡਰਿੰਗ ਵਿੱਚ ਸ਼ਾਮਲ ਹਨ? ਅੰਕੁਸ਼ ਜੈਨ ਅਤੇ ਵੈਭਵ ਜੈਨ ਇਸ ਦਾ ਜ਼ਰੀਆ ਬਣੇ। ਕੀ ਇਹ ਸੱਚ ਹੈ ਕਿ ਇਨਕਮ ਟੈਕਸ ਦੇ ਪ੍ਰਿੰਸੀਪਲ ਕਮਿਸ਼ਨਰ ਨੇ ਇਸ ਗੱਲ ਨੂੰ ਰੱਦ ਕਰ ਦਿੱਤਾ ਕਿ 16.39 ਕਰੋੜ ਰੁਪਏ ਦੇ ਅਸਲ ਮਾਲਕ ਨਾ ਤਾਂ ਅੰਕੁਸ਼ ਜੈਨ ਸਨ ਅਤੇ ਨਾ ਹੀ ਵੈਭਵ ਜੈਨ ਬਲਕਿ ਸਤੇਂਦਰ ਜੈਨ ਖ਼ੁਦ ਇਸ ਕਾਲੇ ਧਨ ਦੇ ਮਾਲਕ ਸਨ।''

ਜੈਨ ਦੀ ਗ੍ਰਿਫ਼ਤਾਰੀ ਕਸ਼ਮੀਰੀ ਪੰਡਿਤਾਂ ਦੀਆਂ ਹੱਤਿਆਵਾਂ ਤੋਂ ਧਿਆਨ ਹਟਾਉਣ ਦੀ ਕੋਸ਼ਿਸ਼: ਸੰਜੈ ਸਿੰਘ

ਨਵੀਂ ਦਿੱਲੀ: 'ਆਪ' ਨੇਤਾ ਸੰਜੈ ਸਿੰਘ ਨੇ ਦੋਸ਼ ਲਾਇਆ ਕਿ ਕੇਂਦਰ ਸਰਕਾਰ ਦਿੱਲੀ ਦੇ ਮੰਤਰੀ ਸਤੇਂਦਰ ਜੈਨ ਖ਼ਿਲਾਫ਼ ਪੁਰਾਣਾ ਕੇਸ ਖੋਲ੍ਹ ਕੇ ਕਸ਼ਮੀਰ ਘਾਟੀ ਵਿੱਚ ਕਸ਼ਮੀਰੀ ਪੰਡਿਤਾਂ ਦੀਆਂ ਹੱਤਿਆਵਾਂ ਦੇ ਮਸਲੇ ਤੋਂ ਧਿਆਨ ਹਟਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਜੈਨ ਨੂੰ ਜੇਲ੍ਹ ਭੇਜਣ ਦੀ ਫ਼ਿਕਰ ਛੱਡ ਕੇ ਕਸ਼ਮੀਰ ਵਿੱਚ ਦਹਿਸ਼ਤਗਰਦਾਂ ਨੂੰ ਖਤਮ ਕਰਨ ਦੇ ਢੰਗ ਤਰੀਕਿਆਂ ਬਾਰੇ ਵਿਚਾਰ ਕਰੇ। ਉਨ੍ਹਾਂ ਕਿਹਾ ਕਿ ਈਡੀ ਪਹਿਲਾਂ ਅੱਠ ਸਾਲ ਸੁੱਤੀ ਰਹੀ ਤੇ ਹੁਣ ਹਿਮਾਚਲ ਪ੍ਰਦੇਸ਼ ਚੋਣਾਂ ਤੋਂ ਪਹਿਲਾਂ ਜੈਨ ਨੂੰ ਗ੍ਰਿਫ਼ਤਾਰ ਕਰਨ ਦੀ ਕੀ ਲੋੜ ਪੈ ਗਈ?



Most Read

2024-09-20 00:35:22