Breaking News >> News >> The Tribune


ਫੁੱਲਾਂ ਦੀ ਵਾਦੀ ਸੈਲਾਨੀਆਂ ਲਈ ਖੁੱਲ੍ਹੀ


Link [2022-06-02 21:59:58]



ਦੇਹਰਾਦੂਨ, 2 ਜੂਨ

ਉੱਤਰਾਖੰਡ ਦੇ ਚਮੋਲੀ ਜ਼ਿਲ੍ਹੇ ਵਿੱਚ ਹਿਮਾਲਿਆ ਦੀ ਗੋਦ 'ਚ ਸਥਿਤ ਫੁੱਲਾਂ ਦੀ ਵਾਦੀ ਬੀਤੇ ਦਿਨ ਸੈਲਾਨੀਆਂ ਲਈ ਖੋਲ੍ਹ ਦਿੱਤੀ ਗਈ ਹੈ। ਪਹਿਲੇ ਦਿਨ ਸੈਲਾਨੀਆਂ ਨੇ ਕਈ ਤਰ੍ਹਾਂ ਦੇ ਰੰਗ-ਬਿਰੰਗੇ ਫੁੱਲਾਂ ਦੇ ਦਰਸ਼ਨ ਕੀਤੇ। ਜੰਗਲਾਤ ਅਧਿਕਾਰੀ ਨੰਦਾ ਵੱਲਭ ਜੋਸ਼ੀ ਨੇ ਦੱਸਿਆ ਕਿ ਪਹਿਲੇ ਦਿਨ ਕੁੱਲ 75 ਸੈਲਾਨੀਆਂ ਨੇ 10,000 ਫੁੱਟ ਉਚਾਈ 'ਤੇ ਸਥਿਤ ਇਸ ਵਾਦੀ ਦਾ ਦੌਰਾ ਕੀਤਾ। ਉਨ੍ਹਾਂ ਦੱਸਿਆ ਕਿ ਇਨ੍ਹਾਂ ਦਿਨਾਂ ਵਿੱਚ ਇੱਥੇ ਕੁੱਲ 12 ਕਿਸਮਾਂ ਦੇ ਫੁੱਲ ਪੂਰੀ ਤਰ੍ਹਾਂ ਖਿੜੇ ਹੋਏ ਹਨ। ਉਂਜ ਜੂਨ ਤੋਂ ਅਕਤੂਬਰ ਤੱਕ ਇੱਥੇ ਕਰੀਬ ਪੰਜ ਸੌ ਕਿਸਮਾਂ ਦੇ ਫੁੱਲ ਖਿੜਦੇ ਹਨ। ਇਹ ਵਾਦੀ 31 ਅਕਤੂਬਰ ਤੱਕ ਸੈਲਾਨੀਆਂ ਲਈ ਖੁੱਲ੍ਹੀ ਰਹੇਗੀ। ਸੈਲਾਨੀ ਵਾਦੀ ਵਿੱਚ ਦੁਪਹਿਰ ਦੋ ਵਜੇ ਤੱਕ ਹੀ ਰੁਕ ਸਕਦੇ ਹਨ। ਇਸ ਤੋਂ ਬਾਅਦ ਉਨ੍ਹਾਂ ਨੂੰ ਵਾਦੀ ਦੇ ਬੇਸ ਕੈਂਪ ਘਾਂਗਰੀਆ ਵਾਪਸ ਜਾਣਾ ਪੈਂਦਾ ਹੈ, ਜਿਹੜਾ ਇੱਥੋਂ ਲਗਪਗ ਤਿੰਨ ਕਿਲੋਮੀਟਰ ਦੂਰ ਹੈ। ਕਰੋਨਾ ਮਹਾਮਾਰੀ ਤੋਂ ਬਾਅਦ ਪਹਿਲੀ ਵਾਰ ਖੁੱਲ੍ਹੀ ਇਹ ਫੁੱਲਾਂ ਦੀ ਵਾਦੀ ਦੇਖਣ ਲਈ ਲੋਕਾਂ ਵਿੱਚ ਕਾਫੀ ਉਤਸ਼ਾਹ ਹੈ। -ਪੀਟੀਆਈ



Most Read

2024-09-20 00:48:34