Breaking News >> News >> The Tribune


‘ਪੀਐੱਮ ਸ੍ਰੀ ਸਕੂਲਜ਼’ ਸਥਾਪਿਤ ਕਰੇਗਾ ਕੇਂਦਰ: ਪ੍ਰਧਾਨ


Link [2022-06-02 21:59:58]



ਨਵੀਂ ਦਿੱਲੀ, 2 ਜੂਨ

ਕੇਂਦਰੀ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਨੇ ਅੱਜ ਕਿਹਾ ਕਿ ਕੇਂਦਰ 'ਪੀਐੱਮ ਸ੍ਰੀ ਸਕੂਲਜ਼' ਸਥਾਪਿਤ ਕਰਨ ਦੀ ਯੋਜਨਾ ਬਣਾ ਰਿਹਾ ਹੈ, ਜਿਸ ਦਾ ਉਦੇਸ਼ ਭਵਿੱਖ ਲਈ ਵਿਦਿਆਰਥੀਆਂ ਨੂੰ ਤਿਆਰ ਕਰਨਾ ਹੋਵੇਗਾ। ਉਨ੍ਹਾਂ ਕਿਹਾ ਕਿ ਅਤਿਆਧੁਨਿਕ ਸਹੂਲਤਾਂ ਨਾਲ ਲੈਸ ਇਹ ਸਕੂਲ ਨਵੀਂ ਕੌਮੀ ਸਿੱਖਿਆ ਨੀਤੀ (ਐੱਨਈਪੀ) ਦੀ ਪ੍ਰਯੋਗਸ਼ਾਲਾ ਹੋਣਗੇ। ਸ੍ਰੀ ਪ੍ਰਧਾਨ ਗੁਜਰਾਤ ਵਿੱਚ ਕੌਮੀ ਸਿੱਖਿਆ ਮੰਤਰੀ ਦੀ ਦੋ ਰੋਜ਼ਾ ਕਾਨਰਫੰਸ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ, ''ਸਕੂਲੀ ਸਿੱਖਿਆ ਉਹ ਬੁਨਿਆਦ ਹੈ, ਜਿਸ 'ਤੇ ਭਾਰਤ ਇੱਕ ਗਿਆਨ ਆਧਾਰਿਤ ਅਰਥਵਿਵਸਥਾ ਬਣੇਗਾ ਅਤੇ ਕੌਮੀ ਸਿੱਖਿਆ ਨੀਤੀ ਗਿਆਨ ਦਾ ਦਸਤਾਵੇਜ਼ ਹੈ, ਜਿਸ ਦਾ ਉਦੇਸ਼ ਸਰਬਪੱਖੀ ਵਿਕਾਸ ਨੂੰ ਉਤਸ਼ਾਹਿਤ ਕਰਨਾ ਅਤੇ ਹਰੇਕ ਤੱਕ ਸਿੱਖਿਆ ਦੀ ਪਹੁੰਚ ਬਣਾਉਣਾ ਹੈ। ਅਸੀਂ 'ਪੀਐੱਮ ਸ੍ਰੀ ਸਕੂਲਜ਼' ਸਥਾਪਿਤ ਕਰਨ ਦੀ ਪ੍ਰਕਿਰਿਆ ਵਿੱਚ ਹਾਂ, ਜੋ ਵਿਦਿਆਰਥੀਆਂ ਨੂੰ ਭਵਿੱਖ ਲਈ ਤਿਆਰ ਕਰਨ ਵਿੱਚ ਪੂਰੀ ਤਰ੍ਹਾਂ ਲੈਸ ਹੋਣਗੇ।'' -ਪੀਟੀਆਈ



Most Read

2024-09-19 16:15:34