Breaking News >> News >> The Tribune


ਜ਼ਮੀਨ ਦੀਆਂ ਕੀਮਤਾਂ ਦਾ ਰਿਕਾਰਡ ਰੱਖਣ ਸਬੰਧੀ ਸਮਝੌਤਾ


Link [2022-06-02 21:59:58]



ਨਵੀਂ ਦਿੱਲੀ, 2 ਜੂਨ

ਦੇਸ਼ ਭਰ ਵਿੱਚ ਖੇਤੀਯੋਗ ਜ਼ਮੀਨਾਂ ਦੀਆਂ ਕੀਮਤਾਂ ਦਾ ਰਿਕਾਰਡ ਰੱਖਣ ਲਈ ਆਈਆਈਐੱਮ-ਅਹਿਮਦਾਬਾਦ ਨੇ ਐੱਸਫਾਰਮਜ਼ਇੰਡੀਆ ਦੇ ਸਹਿਯੋਗ ਨਾਲ ਇੱਕ ਖੇਤੀਯੋਗ ਜ਼ਮੀਨੀ ਮੁੱਲ ਸੂਚਕ ਅੰਕ ਪੇਸ਼ ਕੀਤਾ ਹੈ। ਇਹ ਸੂਚਕ ਅੰਕ ਦੇਸ਼ ਵਿੱਚ ਖੇਤੀਯੋਗ ਜ਼ਮੀਨਾਂ ਦੀਆਂ ਕੀਮਤਾਂ ਦੇ 'ਗੁਣਵੱਤਾ ਕੰਟਰੋਲ' ਅੰਕੜਿਆਂ ਨੂੰ ਦਰਜ ਕਰੇਗਾ। ਆਈਆਈਐੱਮਏ-ਐੱਸ ਫਾਰਮਜ਼ਇੰਡੀਆ ਐਗਰੀ ਲੈਂਡ ਪ੍ਰਾਈਸ ਇੰਡੈਕਸ (ਆਈਐੱਸਏਐੱਲਪੀਆਈ) ਵੱਲੋਂ ਇਸ ਸਮੇਂ ਸਿਰਫ਼ ਛੇ ਸੂਬਿਆਂ ਆਂਧਰਾ ਪ੍ਰਦੇਸ਼, ਕਰਨਾਟਕ, ਮਹਾਰਾਸ਼ਟਰ, ਤਾਮਿਲਨਾਡੂ, ਤਿਲੰਗਾਨਾ ਅਤੇ ਉਤਰ ਪ੍ਰਦੇਸ਼ ਦੀਆਂ ਜ਼ਮੀਨਾਂ ਦੇ ਅੰਕੜੇ ਮੁਹੱਈਆ ਕਰਵਾਏ ਜਾਂਦੇ ਹਨ। ਇਸ ਸੂਚਕ ਅੰਕ ਦੀ ਦੇਖ-ਰੇਖ ਆਈਆਈਐੱਮ-ਅਹਿਮਦਾਬਾਦ ਦੇ ਮਿਸ਼ਰਾ ਸੈਂਟਰ ਫਾਰ ਫਾਇਨਾਂਸ਼ੀਅਲ ਮਾਰਕੀਟਸ ਐਂਡ ਇਕਾਨਮੀ ਵੱਲੋਂ ਕੀਤੀ ਜਾਵੇਗੀ। -ਪੀਟੀਆਈ



Most Read

2024-09-20 01:01:32