Breaking News >> News >> The Tribune


ਮਹਿਲਾ ਮੈਡੀਕਲ ਅਧਿਕਾਰੀ ਖ਼ਿਲਾਫ਼ ਬੀਐੱਸਐੱਫ ਦੀ ਅੰਦਰੂਨੀ ਜਾਂਚ ’ਤੇ ਰੋਕ


Link [2022-06-02 21:59:58]



ਨਵੀਂ ਦਿੱਲੀ, 2 ਜੂਨ

ਦਿੱਲੀ ਹਾਈ ਕੋਰਟ ਨੇ ਸੀਮਾ ਸੁਰੱਖਿਆ ਬਲ (ਬੀਐੱਸਐੱਫ) ਦੀ ਉਸ ਮਹਿਲਾ ਅਧਿਕਾਰੀ ਖ਼ਿਲਾਫ਼ ਕੀਤੀ ਜਾ ਰਹੀ ਸਮਾਨਾਂਤਰ ਜਾਂਚ 'ਤੇ ਰੋਕ ਲਗਾ ਦਿੱਤੀ ਹੈ, ਜਿਸ ਨੇ ਇੱਕ ਸੀਨੀਅਰ ਅਧਿਕਾਰੀ 'ਤੇ ਜਿਣਸੀ ਦੁਰਾਚਾਰ ਦਾ ਦੋਸ਼ ਲਾਇਆ ਸੀ। ਪਟੀਸ਼ਨਰ ਇੱਕ ਮੈਡੀਕਲ ਅਫਸਰ (ਸਹਾਇਕ ਕਮਾਡੈਂਟ) ਹੈ। ਉਹ ਇਸ ਸਮੇਂ ਅਬੋਹਰ ਦੇ ਇੱਕ ਹਸਪਤਾਲ ਵਿੱਚ ਤਾਇਨਾਤ ਹੈ। ਮਹਿਲਾ ਅਧਿਕਾਰੀ ਨੇ ਆਪਣੀ ਪਟੀਸ਼ਨ ਵਿੱਚ ਦੋਸ਼ ਲਾਇਆ ਕਿ ਤ੍ਰਿਪੁਰਾ ਦੇ ਸੈਕਟਰ ਹੈੱਡਕੁਆਰਟਰ ਹਸਪਤਾਲ ਪਾਨੀਸਾਗਰ ਵਿੱਚ ਉਸ ਦੇ ਕਾਰਜਕਾਲ ਦੌਰਾਨ ਉਸ ਦੇ ਸੀਨੀਅਰ ਅਧਿਕਾਰੀਆਂ ਖ਼ਿਲਾਫ਼ ਕੰਮ ਵਾਲੀ ਥਾਂ 'ਤੇ ਪ੍ਰੇਸ਼ਾਨ ਕਰਨ ਅਤੇ ਜਿਣਸ਼ੀ ਦੁਰਾਚਾਰ ਸਬੰਧੀ ਦਰਜ ਕਰਵਾਈ ਸ਼ਿਕਾਇਤ ਵਾਪਸ ਲੈਣ ਲਈ ਉਸ 'ਤੇ ਦਬਾਅ ਬਣਾਇਆ ਜਾ ਰਿਹਾ ਹੈ, ਜਿਸ ਦੇ ਸਿੱਟੇ ਵਜੋਂ ਉਸ ਵਿਰੁੱਧ ਚਾਰਜਸ਼ੀਟਾਂ, ਸਪਸ਼ਟੀਕਰਨ ਪੱਤਰ ਦੇ ਨਾਲ ਨਾਲ ਹੋਰ ਪ੍ਰਕਿਰਿਆਵਾਂ ਸ਼ੁਰੂ ਕੀਤੀਆਂ ਗਈਆਂ ਹਨ। ਇਸ ਪਟੀਸ਼ਨ 'ਤੇ ਸੁਣਵਾਈ ਕਰਦਿਆਂ ਜਸਟਿਸ ਸੁਰੇਸ਼ ਕੁਮਾਰ ਕੈਤ ਅਤੇ ਸੌਰਭ ਬੈਨਰਜੀ ਨੇ ਆਪਣੇ ਆਦੇਸ਼ਾਂ ਵਿੱਚ ਕਿਹਾ, ''ਅਗਲੇ ਆਦੇਸ਼ਾਂ ਤੱਕ ਪਟੀਸ਼ਨਰਾਂ ਖ਼ਿਲਾਫ਼ ਸ਼ੁਰੂ ਕੀਤੀ ਜਾਂਚ 'ਤੇ ਰੋਕ ਲਾਗੂ ਰਹੇਗੀ।'' -ਆਈਏਐੱਨਐੱਸ



Most Read

2024-09-20 00:48:52