Breaking News >> News >> The Tribune


ਕਸ਼ਮੀਰ ਸੁਰੱਖਿਆ: ਸ਼ਾਹ ਨੂੰ ਮਿਲੇ ਡੋਵਾਲ ਤੇ ਰਾਅ ਪ੍ਰਮੁੱਖ


Link [2022-06-02 21:59:58]



ਨਵੀਂ ਦਿੱਲੀ, 2 ਜੂਨ

ਜੰਮੂ ਕਸ਼ਮੀਰ ਦੀ ਸੁਰੱਖਿਆ ਨੂੰ ਲੈ ਕੇ ਹੋਣ ਵਾਲੀ ਅਹਿਮ ਮੀਟਿੰਗ ਤੋਂ ਪਹਿਲਾਂ ਕੌਮੀ ਸੁਰੱਖਿਆ ਸਲਾਹਕਾਰ (ਐੱਨਐੱਸਏ) ਅਜੀਤ ਡੋਵਾਲ ਨੇ ਅੱਜ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ। ਮੰਨਿਆ ਜਾ ਰਿਹਾ ਹੈ ਕਿ ਇਸ ਦੌਰਾਨ ਕੇਂਦਰੀ ਸ਼ਾਸਿਤ ਪ੍ਰਦੇਸ਼ ਵਿੱਚ ਸੁਰੱਖਿਆ ਹਾਲਾਤ ਬਾਰੇ ਚਰਚਾ ਕੀਤੀ ਗਈ, ਜਿੱਥੇ 12 ਮਈ ਤੋਂ ਲਗਾਤਾਰ ਹੱਤਿਆਵਾਂ ਦੇ ਮਾਮਲੇ ਸਾਹਮਣੇ ਆ ਰਹੇ ਹਨ। ਅਧਿਕਾਰਿਤ ਸੂਤਰਾਂ ਨੇ ਦੱਸਿਆ ਕਿ ਡੋਵਾਲ ਅਤੇ ਖੁਫ਼ੀਆ ਏਜੰਸੀ 'ਰਾਅ' ਪ੍ਰਮੁੱਖ ਸਾਮੰਤ ਗੋਇਲ ਨੇ ਦੁਪਹਿਰ ਮਗਰੋਂ ਲਗਪਗ ਇੱਕ ਘੰਟੇ ਤੱਕ ਅਮਿਤ ਸ਼ਾਹ ਨਾਲ ਉਨ੍ਹਾਂ ਦੇ ਨਾਰਥ ਬਲਾਕ ਦਫ਼ਤਰ ਵਿੱਚ ਗੱਲਬਾਤ ਕੀਤੀ। ਉਨ੍ਹਾਂ ਦੱਸਿਆ ਕਿ ਮੀਟਿੰਗ ਦੀ ਜ਼ਿਆਦਾ ਜਾਣਕਾਰੀ ਫੌਰੀ ਨਹੀਂ ਮਿਲ ਸਕੀ, ਪਰ ਮੰਨਿਆ ਜਾ ਰਿਹਾ ਹੈ ਕਿ ਉਨ੍ਹਾਂ ਨੇ ਕਸ਼ਮੀਰ ਦੀ ਸਥਿਤੀ 'ਤੇ ਚਰਚਾ ਕੀਤੀ, ਜਿੱਥੇ ਅੱਜ ਸਵੇਰੇ ਰਾਜਸਥਾਨ ਦੇ ਇੱਕ ਸਰਕਾਰੀ ਮੁਲਾਜ਼ਮ ਦੀ ਹੱਤਿਆ ਕਰ ਦਿੱਤੀ ਗਈ ਹੈ। -ਪੀਟੀਆਈ



Most Read

2024-09-20 01:02:10