Breaking News >> News >> The Tribune


ਹਾਰਦਿਕ ਪਟੇਲ ਭਲਕੇ ਭਾਜਪਾ ਵਿੱਚ ਹੋਣਗੇ ਸ਼ਾਮਲ


Link [2022-06-01 05:57:48]



ਅਹਿਮਦਾਬਾਦ, 31 ਮਈ

ਸਾਬਕਾ ਕਾਂਗਰਸ ਆਗੂ ਹਾਰਦਿਕ ਪਟੇਲ 2 ਜੂਨ ਨੂੰ ਭਾਜਪਾ ਵਿਚ ਸ਼ਾਮਲ ਹੋਣਗੇ। ਪਾਰਟੀ ਦੇ ਇਕ ਬੁਲਾਰੇ ਨੇ ਦੱਸਿਆ ਕਿ ਗੁਜਰਾਤ ਭਾਜਪਾ ਦੇ ਪ੍ਰਧਾਨ ਸੀ.ਆਰ. ਪਾਟਿਲ ਦੀ ਮੌਜੂਦਗੀ ਵਿਚ ਪਟੇਲ ਪਾਰਟੀ ਵਿਚ ਸ਼ਾਮਲ ਹੋਣਗੇ। ਦੱਸਣਯੋਗ ਹੈ ਕਿ ਇਸੇ ਸਾਲ ਦੇ ਅਖ਼ੀਰ ਵਿਚ ਗੁਜਰਾਤ 'ਚ ਵਿਧਾਨ ਸਭਾ ਚੋਣਾਂ ਹਨ ਤੇ ਭਾਜਪਾ ਦੋ ਦਹਾਕਿਆਂ ਤੋਂ ਵੱਧ ਸਮੇਂ ਤੋਂ ਸੱਤਾ 'ਤੇ ਕਾਬਜ਼ ਹੈ। ਪਟੇਲ (28) ਨੇ 2015 ਵਿਚ ਆਪਣੇ ਪਾਟੀਦਾਰ ਭਾਈਚਾਰੇ ਲਈ ਰਾਖ਼ਵਾਂਕਰਨ ਮੰਗਦਿਆਂ ਵੱਡਾ ਅੰਦੋਲਨ ਚਲਾਇਆ ਸੀ ਜਿਸ ਦੌਰਾਨ ਹਿੰਸਾ ਵੀ ਹੋਈ ਸੀ। ਪਟੇਲ ਪਹਿਲਾਂ ਭਾਜਪਾ ਦਾ ਕੱਟੜ ਆਲੋਚਕ ਰਿਹਾ ਹੈ। ਰਾਖ਼ਵਾਂਕਰਨ ਅੰਦੋਲਨ ਦੌਰਾਨ ਭਾਜਪਾ ਸਰਕਾਰ ਨੇ ਗੁਜਰਾਤ ਦੇ ਇਸ ਆਗੂ 'ਤੇ ਕਈ ਕੇਸ ਦਰਜ ਕੀਤੇ ਸਨ। ਉਸ 'ਤੇ ਦੇਸ਼ਧ੍ਰੋਹ ਦਾ ਮੁਕੱਦਮਾ ਵੀ ਦਰਜ ਕੀਤਾ ਗਿਆ ਸੀ। ਹਾਰਦਿਕ ਨੇ ਹਾਲਾਂਕਿ 2019 ਵਿਚ ਕਾਂਗਰਸ ਦਾ ਹੱਥ ਫੜ ਲਿਆ ਸੀ ਤੇ ਉਸ ਨੂੰ ਸੂਬਾ ਕਾਂਗਰਸ ਦੀ ਕਮਾਨ ਵੀ ਸੌਂਪੀ ਗਈ ਸੀ। ਹਾਰਦਿਕ ਨੇ ਇਸ ਮਹੀਨੇ ਕਾਂਗਰਸ ਛੱਡ ਦਿੱਤੀ ਸੀ। ਉਦੋਂ ਤੋਂ ਹੀ ਉਸ ਦੇ ਭਾਜਪਾ ਵਿਚ ਜਾਣ ਦੀਆਂ ਕਿਆਸਰਾਈਆਂ ਲਾਈਆਂ ਜਾ ਰਹੀਆਂ ਸਨ। -ਪੀਟੀਆਈ



Most Read

2024-09-20 04:10:48