Breaking News >> News >> The Tribune


ਮੁਲਕ ਕਦੇ ਨੋਟਬੰਦੀ ਦੇ ‘ਦਰਦ’ ਨੂੰ ਭੁੱਲੇਗਾ ਨਹੀਂ: ਰਾਹੁਲ


Link [2022-06-01 05:57:48]



ਨਵੀਂ ਦਿੱਲੀ, 31 ਮਈ

ਕਾਂਗਰਸ ਆਗੂ ਰਾਹੁਲ ਗਾਂਧੀ ਨੇ ਅੱਜ 2016 ਵਿਚ ਹੋਈ ਨੋਟਬੰਦੀ ਦੇ ਮੁੱਦੇ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਨਿਸ਼ਾਨਾ ਬਣਾਉਂਦਿਆਂ ਕਿਹਾ ਕਿ 'ਇਕ ਰਾਜੇ ਦੇ ਤਾਨਾਸ਼ਾਹ ਹੁਕਮ' ਨੇ ਲੋਕਾਂ ਤੇ ਮੁਲਕ ਦਾ ਵੱਡਾ ਨੁਕਸਾਨ ਕੀਤਾ ਹੈ। ਉਹ ਕਦੇ ਇਸ 'ਦਰਦ' ਨੂੰ ਭੁਲਾ ਨਹੀਂ ਸਕਣਗੇ। ਫੇਸਬੁੱਕ 'ਤੇ ਹਿੰਦੀ ਵਿਚ ਇਕ ਪੋਸਟ ਕਰਦਿਆਂ ਰਾਹੁਲ ਨੇ ਕਿਹਾ ਕਿ ਨਵੰਬਰ, 2016 ਵਿਚ ਲੋਕਾਂ ਨੂੰ ਨੋਟਬੰਦੀ ਦੇ ਨਾਂ ਉਤੇ ਕਤਾਰਾਂ ਵਿਚ ਖੜ੍ਹਨ ਲਈ ਮਜਬੂਰ ਕੀਤਾ ਗਿਆ। ਸਾਬਕਾ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਲੋਕਾਂ ਨੂੰ ਆਪਣੇ ਹੀ ਪੈਸੇ ਕਢਵਾਉਣ ਲਈ ਸਮੱਸਿਆ ਆਈ, ਘਰਾਂ ਵਿਚ ਵਿਆਹ ਸਨ, ਬੱਚਿਆਂ ਤੇ ਬਜ਼ੁਰਗਾਂ ਦਾ ਇਲਾਜ ਚੱਲ ਰਿਹਾ ਸੀ, ਔਰਤਾਂ ਗਰਭਵਤੀ ਸਨ ਪਰ ਲੋਕਾਂ ਕੋਲ ਪੈਸੇ ਨਹੀਂ ਸਨ। ਕਈ ਲੋਕ ਤਾਂ ਕਤਾਰਾਂ ਵਿਚ ਘੰਟਿਆਂਬੱਧੀ ਲੱਗੇ ਰਹੇ ਤੇ ਉਨ੍ਹਾਂ ਦੀ ਜਾਨ ਚਲੀ ਗਈ। ਉਨ੍ਹਾਂ ਕਿਹਾ ਕਿ ਆਰਬੀਆਈ ਨੇ ਵੀ 2022 ਵਿਚ ਮੰਨਿਆ ਕਿ 500 ਦੇ 101.9 ਪ੍ਰਤੀਸ਼ਤ ਤੋਂ ਵੱਧ ਕਰੰਸੀ ਨੋਟ ਤੇ ਦੋ ਹਜ਼ਾਰ ਦੇ 54.16 ਪ੍ਰਤੀਸ਼ਤ ਅਜਿਹੇ ਕਰੰੰਸੀ ਨੋਟ ਬੈਂਕਾਂ ਵਿਚ ਪੁੱਜੇ ਹਨ ਜੋ ਕਿ ਨਕਲੀ ਹਨ। ਰਾਹੁਲ ਨੇ ਕਿਹਾ ਕਿ 2016 ਵਿਚ 18 ਲੱਖ ਕਰੋੜ ਨਗਦੀ ਸਰਕੁਲੇਸ਼ਨ ਵਿਚ ਸੀ ਜਦਕਿ ਹੁਣ 31 ਲੱਖ ਕਰੋੜ ਦੀ ਨਗਦੀ ਸਰਕੁਲੇਸ਼ਨ ਵਿਚ ਹੈ। -ਪੀਟੀਆਈ



Most Read

2024-09-19 18:42:53