Breaking News >> News >> The Tribune


ਰਾਜ ਸਭਾ ਚੋਣਾਂ: ਸੀਤਾਰਾਮਨ, ਸੁਰਜੇਵਾਲਾ ਤੇ ਹੋਰਾਂ ਨੇ ਕਾਗਜ਼ ਭਰੇ


Link [2022-06-01 05:57:48]



ਨਵੀਂ ਦਿੱਲੀ, 31 ਮਈ

ਰਾਜ ਸਭਾ ਦੀਆਂ ਸੀਟਾਂ ਲਈ 10 ਜੂਨ ਨੂੰ ਹੋਣ ਵਾਲੀਆਂ ਚੋਣਾਂ ਲਈ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ, ਭਾਜਪਾ ਦੇ ਓਬੀਸੀ ਮੋਰਚਾ ਦੇ ਮੁਖੀ ਕੇ ਲਕਸ਼ਮਣ, ਕਾਂਗਰਸ ਆਗੂ ਰਣਦੀਪ ਸਿੰਘ ਸੁਰਜੇਵਾਲਾ, ਅਜੇ ਮਾਕਨ ਤੇ ਰਾਜੀਵ ਸ਼ੁਕਲਾ ਤੇ ਮੀਡੀਆ ਖੇਤਰ ਤੋਂ ਸੁਭਾਸ਼ ਚੰਦਰਾ ਤੋਂ ਇਲਾਵਾ ਹੋਰਨਾਂ ਨੇ ਅੱਜ ਕਾਗਜ਼ ਦਾਖਲ ਕੀਤੇ ਹਨ। 15 ਰਾਜਾਂ ਦੀਆਂ 57 ਰਾਜ ਸਭਾ ਸੀਟਾਂ ਲਈ ਇਹ ਚੋਣਾਂ ਹੋ ਰਹੀਆਂ ਹਨ।

ਭਾਜਪਾ ਨੇ ਉੱਤਰ ਪ੍ਰਦੇਸ਼ ਦੀਆਂ ਸੀਟਾਂ ਲਈ ਲਕਸ਼ਮਣ, ਸਾਬਕਾ ਪ੍ਰਦੇਸ਼ ਪਾਰਟੀ ਪ੍ਰਧਾਨ ਲਕਸ਼ਮੀਕਾਂਤ ਵਾਜਪਾਈ, ਮਿਥੀਲੇਸ਼ ਕੁਮਾਰ, ਰਾਧਾ ਮੋਹਨ ਦਾਸ ਅਗਰਵਾਲ, ਸੁਰਿੰਦਰ ਸਿੰਘ ਨਾਗਰ, ਬਾਬੂਰਾਮ ਨਿਸ਼ਾਦ, ਦਰਸ਼ਨ ਸਿੰਘ ਤੇ ਸੰਗੀਤਾ ਯਾਦਵ ਮੈਦਾਨ ਵਿੱਚ ਹਨ। ਸਮਾਜਵਾਦੀ ਪਾਰਟੀ ਵੱਲੋਂ ਜਾਵੇਦ ਅਲੀ ਖਾਨ ਮੈਦਾਨ 'ਚ ਹਨ ਜਦਕਿ ਪਾਰਟੀ ਕਪਿਲ ਸਿੱਬਲ ਤੇ ਆਰਐੱਲਡੀ ਮੁਖੀ ਜੈਯੰਤ ਚੌਧਰੀ ਦੀ ਹਮਾਇਤ ਕਰ ਰਹੀ ਹੈ। ਕਰਨਾਟਕ ਤੋਂ ਕੇਂਦਰੀ ਮੰਤਰੀ ਸੀਤਾਰਾਮਨ, ਅਦਾਕਾਰ ਤੇ ਸਿਆਸੀ ਆਗੂ ਜੱਗੇਸ਼, ਸਾਬਕਾ ਵਿਧਾਇਕ ਤੇ ਐੱਮਐੱਲਸੀ ਰਾਜ ਸਭਾ ਦੀ ਚੋਣ ਲੜ ਰਹੇ ਹਨ। ਕਾਂਗਰਸ ਤੋਂ ਸਾਬਕਾ ਕੇਂਦਰੀ ਮੰਤਰੀ ਜੈਰਾਮ ਰਮੇਸ਼ ਤੇ ਸੂਬੇ ਦੇ ਜਨਰਲ ਸਕੱਤਰ ਮਨਸੂਰ ਅਲੀ ਖਾਨ ਨੇ ਕਾਗਜ਼ ਦਾਖਲ ਕੀਤੇ ਹਨ। ਰਾਜਸਥਾਨ ਤੋਂ ਸੁਭਾਸ਼ ਚੰਦਰ, ਕਾਂਗਰਸ ਵੱਲੋਂ ਮੁਕੁਲ ਵਾਸਨਿਕ, ਪ੍ਰਮੋਦ ਤਿਵਾੜੀ ਤੇ ਰਣਦੀਪ ਸਿੰਘ ਸੁਰਜੇਵਾਲਾ ਅਤੇ ਭਾਜਪਾ ਵੱਲੋਂ ਘਣਸ਼ਿਆਮ ਤਿਵਾੜੀ ਨੇ ਕਾਗਜ਼ ਦਾਖਲ ਕੀਤੇ। ਮੱਧ ਪ੍ਰਦੇਸ਼ 'ਚ ਭਾਜਪਾ ਦੀ ਕਵਿਤਾ ਪਾਟੀਦਾਰ ਤੇ ਸੁਮਿੱਤਰਾ ਵਾਲਮੀਕਿ ਤੇ ਬੀਜੇਡੀ ਵੱਲੋਂ ਸੁਲਾਤਾ ਦੇਓ ਤੇ ਸਸਮਿਤ ਪਾਤਰਾ ਨੇ ਕਾਗਜ਼ ਭਰੇ। -ਪੀਟੀਆਈ

ਰਾਜ ਸਭਾ ਰਾਜਾਂ ਦੀ ਹਮਾਇਤ ਦੇ ਆਪਣੇ ਸਿਧਾਂਤਕ ਮੰਤਵ 'ਚ ਨਾਕਾਮ: ਤਿਵਾੜੀ

ਨਵੀਂ ਦਿੱਲੀ: ਕਾਂਗਰਸ ਆਗੂ ਤੇ ਲੋਕ ਸਭਾ ਮੈਂਬਰ ਮਨੀਸ਼ ਤਿਵਾੜੀ ਨੇ ਕਿਹਾ ਕਿ ਰਾਜ ਸਭਾ ਰਾਜਾਂ ਦੇ ਅਧਿਕਾਰਾਂ ਦੀ ਹਮਾਇਤ ਕਰਨ ਦੇ ਆਪਣੇ ਸਿਧਾਂਤਕ ਮੰਤਵ ਨੂੰ ਪੂਰਾ ਕਰਨ ਵਿੱਚ ਨਾਕਾਮ ਰਹੀ ਹੈ। ਉਨ੍ਹਾਂ ਸਵਾਲ ਕੀਤਾ ਕਿ ਕੀ ਮੁਲਕ ਨੂੰ ਸੰਸਦ ਦੇ ਇਸ ਦੂਜੇ ਸਦਨ ਦੀ ਲੋੜ ਹੈ ਅਤੇ ਕੀ ਇਸ ਨੂੰ ਖ਼ਤਮ ਕੀਤਾ ਜਾਣਾ ਚਾਹੀਦਾ ਹੈ। ਤਿਵਾੜੀ ਨੇ ਟਵੀਟ ਕੀਤਾ, ''ਰਾਜ ਸਭਾ ਦਹਾਕਿਆਂ ਤੋਂ ਆਪਣੇ ਆਗਾਜ਼/ਮੁੱਢ ਦੇ ਅਸਲ ਸਿਧਾਂਤਕ ਮੰਤਵ, ਰਾਜਾਂ ਦੇ ਅਧਿਕਾਰਾਂ ਦੀ ਰੱਖਿਆ ਤੇ ਹਮਾਇਤ, ਨੂੰ ਪੂਰਾ ਕਰਨ ਵਿੱਚ ਨਾਕਾਮ ਰਹੀ ਹੈ। ਮੌਲਿਕ ਸਵਾਲ ਪੁੱਛਣ ਦਾ ਸਮਾਂ ਆ ਗਿਆ ਹੈ: ਭਾਰਤ ਨੂੰ ਦੂਜੇ ਸੰਘੀ ਚੈਂਬਰ ਦੀ ਕੀ ਲੋੜ ਸੀ?'' -ਪੀਟੀਆਈ



Most Read

2024-09-20 03:59:33