Breaking News >> News >> The Tribune


ਭਵਿੱਖ ਵਿੱਚ ਕਾਂਗਰਸ ਨਾਲ ਕੰਮ ਨਹੀਂ ਕਰਾਂਗਾ: ਪ੍ਰਸ਼ਾਂਤ ਕਿਸ਼ੋਰ


Link [2022-06-01 03:55:45]



ਪਟਨਾ, 31 ਮਈ

ਕਾਂਗਰਸ ਲਈ ਕਿਸੇ ਵੇਲੇ ਰਣਨੀਤੀ ਤਿਆਰ ਕਰਨ ਵਾਲੇ ਚੋਣ ਨੀਤੀਘਾੜੇ ਪ੍ਰਸ਼ਾਂਤ ਕਿਸ਼ੋਰ ਨੇ ਅੱਜ ਕਾਂਗਰਸ 'ਤੇ ਸ਼ਬਦੀ ਹਮਲੇ ਕੀਤੇ। ਵੈਸ਼ਾਲੀ ਵਿਚ ਜਨ ਸੁਰਾਜ ਯਾਤਰਾ ਵਿਚ ਉਨ੍ਹਾਂ ਕਿਹਾ ਕਿ ਕਾਂਗਰਸ ਨੇ ਉਸ ਦਾ ਰਿਕਾਰਡ ਖਰਾਬ ਕਰ ਦਿੱਤਾ ਹੈ, ਇਸ ਕਰ ਕੇ ਉਹ ਕਾਂਗਰਸ ਨਾਲ ਉਮਰ ਭਰ ਕੰਮ ਨਹੀਂ ਕਰੇਗਾ। ਕਾਂਗਰਸ ਅਜਿਹੀ ਪਾਰਟੀ ਹੈ ਜੋ ਆਪਣੀਆਂ ਖਾਮੀਆਂ ਨਹੀਂ ਸੁਧਾਰਦੀ, ਉਹ ਖੁਦ ਤਾਂ ਡੁੱਬ ਰਹੀ ਹੈ ਤੇ ਉਨ੍ਹਾਂ ਨੂੰ ਵੀ ਨਕਾਰਾ ਕਰ ਦੇਵੇਗੀ। ਉਨ੍ਹਾਂ ਕਿਹਾ ਕਿ ਉਸ ਦੇ ਮਨ ਵਿਚ ਕਾਂਗਰਸ ਲਈ ਬਹੁਤ ਸਨਮਾਨ ਹੈ ਪਰ ਕਾਂਗਰਸ ਨਾਲ ਅੱਗੇ ਤੋਂ ਕੰਮ ਨਹੀਂ ਕਰਨਗੇ।



Most Read

2024-09-20 03:49:30