Breaking News >> News >> The Tribune


ਗਿਆਨਵਾਪੀ ਮਸਜਿਦ ਕੇਸ: ਕੋਰਟ ਨੇ ਮੁਸਲਿਮ ਧਿਰ ਦੀਆਂ ਦਲੀਲਾਂ ਸੁਣੀਆਂ


Link [2022-05-31 08:44:30]



ਵਾਰਾਨਸੀ: ਜ਼ਿਲ੍ਹਾ ਜੱਜ ਏ.ਕੇ.ਵਿਸ਼ਵਾਸ ਨੇ ਕਾਸ਼ੀ ਵਿਸ਼ਵਨਾਥ-ਗਿਆਨਵਾਪੀ ਮਸਜਿਦ ਕੇਸ ਵਿੱਚ ਪੰਜ ਹਿੰਦੂ ਮਹਿਲਾਵਾਂ ਵੱਲੋਂ ਸ਼੍ਰਿੰਗਾਰ ਗੌਰੀ ਸਥਲ ਉੱਤੇ ਨਿਯਮਤ ਪੂਜਾ ਦੀ ਆਗਿਆ ਦੇਣ ਦੀ ਮੰਗ ਕਰਦੀ ਪਟੀਸ਼ਨ ਦੀ ਵਾਜਬੀਅਤ ਨੂੰ ਲੈ ਕੇ ਅੱਜ ਮੁਸਲਿਮ ਧਿਰ ਦੀਆਂ ਦਲੀਲਾਂ ਸੁਣੀਆਂ। ਵਾਰਾਨਸੀ ਅਦਾਲਤ ਨੇ ਕੇਸ ਦੀ ਅਗਲੀ ਸੁਣਵਾਈ 4 ਜੁਲਾਈ ਲਈ ਨਿਰਧਾਰਿਤ ਕਰ ਦਿੱਤੀ ਹੈ। ਸਰਕਾਰੀ ਵਕੀਲ ਰਾਣਾ ਸੰਜੀਵ ਸਿੰਘ ਨੇ ਕਿਹਾ ਕਿ ਅੱਜ ਦੀ ਸੁਣਵਾਈ ਦੌਰਾਨ ਮੁਸਲਿਮ ਧਿਰ ਨੇ ਪਟੀਸ਼ਨ ਦੀ ਵਾਜਬੀਅਤਾ ਖਿਲਾਫ਼ ਦਲੀਲਾਂ ਰੱਖੀਆਂ। ਉਧਰ ਹਿੰਦੂ ਧਿਰ ਦੇ ਵਕੀਲ ਵਿਸ਼ਨੂ ਸ਼ੰਕਰ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਅਦਾਲਤ ਨੇ ਦੋ ਟੁੱਕ ਸ਼ਬਦਾਂ 'ਚ ਸਾਫ ਕਰ ਦਿੱਤਾ ਕਿ ਗਿਆਨਵਾਪੀ ਮਸਜਿਦ ਕੰਪਲੈਕਸ ਦੀ ਵੀਡੀਓਗ੍ਰਾਫੀ ਸਰਵੇਖਣ ਬਾਰੇ ਰਿਪੋਰਟ ਸਾਰੀਆਂ ਸਬੰਧਤ ਧਿਰਾਂ ਨੂੰ ਮੁਹੱਈਆ ਕਰਵਾਈ ਜਾਵੇਗੀ। ਵਕੀਲ ਨੇ ਕਿਹਾ ਕਿ ਇਸ ਲਈ ਸ਼ਰਤਾਂ ਕੀ ਹੋਣਗੀਆਂ ਇਸ ਬਾਰੇ ਕੋਰਟ ਹੀ ਦੱਸੇਗੀ। ਮੁਸਲਿਮ ਧਿਰ ਨੇ ਜ਼ਿਰ੍ਹਾ ਦੌਰਾਨ ਕਿਹਾ ਕਿ ਪੂਜਾ ਸਥਾਨ ਐਕਟ 1991 ਤਹਿਤ ਇਸ ਪਟੀਸ਼ਨ ਦੀ ਵਾਜਬੀਅਤ ਨਹੀਂ ਬਣਦੀ। ਇਸ ਐਕਟ ਮੁਤਾਬਕ 15 ਅਗਸਤ 1947 ਨੂੰ ਜਿਸ ਪੂਜਾ ਅਸਥਾਨ ਜਿਹੜਾ ਧਾਰਮਿਕ ਕਿਰਦਾਰ ਸੀ, ਉਹ ਓਹੀ ਰਹੇਗਾ। -ਪੀਟੀਆਈ



Most Read

2024-09-20 04:11:50