Breaking News >> News >> The Tribune


ਕੇਂਦਰ ਸਰਕਾਰ ਕਿਸਾਨਾਂ ਲਈ ਦੋ ਫ਼ੀਸਦੀ ਵਿਆਜ ਸਹਾਇਤਾ ਯੋਜਨਾ ਬਹਾਲ ਕਰੇ: ਊਧਵ


Link [2022-05-31 08:44:30]



ਮੁੰਬਈ, 30 ਮਈ

ਮਹਾਰਾਸ਼ਟਰ ਦੇ ਮੁੱਖ ਮੰਤਰੀ ਊਧਵ ਠਾਕਰੇ ਨੇ ਅੱਜ ਕੇਂਦਰ ਸਰਕਾਰ ਨੂੰ ਕਿਸਾਨਾਂ ਲਈ 2 ਫ਼ੀਸਦੀ ਵਿਆਜ ਸਹਾਇਤਾ ਸਹੂਲਤ ਬਹਾਲ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਕਿਸਾਨਾਂ ਦੇ ਹਿੱਤਾਂ ਦੀ ਰੱਖਿਆ ਲਈ ਇਹ ਕਦਮ ਚੁੱਕਣਾ ਜ਼ਰੂਰੀ ਹੈ। ਕੇਂਦਰ ਸਰਕਾਰ ਵੱਲੋਂ ਪਿਛਲੇ ਵਰ੍ਹੇ ਇਹ ਸਹੂਲਤ ਵਾਪਸ ਲੈ ਲਈ ਗਈ ਸੀ। ਕੇਂਦਰੀ ਖੇਤਰੀ ਮੰਤਰੀ ਨਰੇਂਦਰ ਸਿੰਘ ਤੋਮਰ ਨੂੰ ਲਿਖੇ ਪੱਤਰ 'ਚ ਠਾਕਰੇ ਨੇ ਕਿਹਾ ਕਿ ਇਸ ਸਾਲ ਦੇ ਸ਼ੁਰੂ ਵਿੱਚ ਖੇਤੀ ਮੰਤਰਾਲੇ ਤੇ ਨਾਬਾਰਡ (ਕੌਮੀ ਖੇਤੀ ਅਤੇ ਦਿਹਾਤੀ ਵਿਕਾਸ ਬੈਂਕ) ਦੇ ਸਰਕੁਲਰ ਵਿੱਚ ਕਿਹਾ ਗਿਆ ਹੈ ਕਿ ਘੱਟ ਮਿਆਦ ਫਸਲ ਕਰਜ਼ ਲਈ ਦੋ ਫ਼ੀਸਦੀ ਸਹਾਇਤਾ ਵਿਆਜ ਯੋਜਨਾ ਨੂੰ ਸੋਧਿਆ ਗਿਆ ਹੈ ਅਤੇ ਦੱਸਿਆ ਗਿਆ ਹੈ ਕਿ ਵਿੱਤੀ ਸਾਲ 2022-23 ਤੋਂ ਸਬਸਿਡੀ ਦਾ ਲਾਭ ਨਹੀਂ ਮਿਲੇਗਾ। ਉਨ੍ਹਾਂ ਪੱਤਰ ਵਿੱਚ ਕਿਹਾ, ''ਇਸ (ਯੋਜਨਾ ਬੰਦ ਕਰਨ) ਨਾਲ ਸਹਿਕਾਰੀ ਬੈਂਕਾਂ ਦੀ ਵਿੱਤੀ ਹਾਲਤ 'ਤੇ ਉਲਟਾ ਅਸਰ ਅਤੇ ਸੂਬੇ ਦੇ ਕਿਸਾਨਾਂ ਨੂੰ ਫਸਲੀ ਕਰਜ਼ ਦੀ ਵੰਡ 'ਤੇ ਨਾਂਹ-ਪੱਖੀ ਪ੍ਰਭਾਵ ਪਵੇਗਾ।'' ਮੁੱਖ ਮੰਤਰੀ ਨੇ ਕਿਹਾ ਕਿ ਇਹ ਵਿਆਜ ਸਹਾਇਤਾ ਯੋਜਨਾ ਸਹਿਕਾਰੀ ਬੈਂਕਾਂ ਲਈ ਵਿਸ਼ੇਸ਼ ਤੌਰ 'ਤੇ ਮਦਦਗਾਰ ਸੀ ਜਿਨ੍ਹਾਂ ਨਾਲ ਕਿਸਾਨ ਜੁੜੇ ਹੋਏ ਹਨ। -ਪੀਟੀਆਈ



Most Read

2024-09-20 03:48:24