Breaking News >> News >> The Tribune


ਫਿਲਮ ਤੇ ਸੰਗੀਤ ਜਗਤ ਦੀਆਂ ਹਸਤੀਆਂ ਵੱਲੋਂ ਸਿੱਧੂ ਮੂਸੇਵਾਲਾ ਨੂੰ ਸ਼ਰਧਾਂਜਲੀ


Link [2022-05-31 08:44:30]



ਮੁੰਬਈ/ਲਾਸ ਏਂਜਲਸ, 30 ਮਈ

ਫਿਲਮ ਅਦਾਕਾਰ ਰਣਵੀਰ ਸਿੰਘ, ਵਿੱਕੀ ਕੌਸ਼ਲ ਅਤੇ ਕੈਨੇਡੀਅਨ ਰੈਪਰ ਤੇ ਗਾਇਕ ਡਰੇਕ ਨੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਦੇਹਾਂਤ 'ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਜ਼ਿਕਰਯੋਗ ਹੈ ਕਿ ਬੀਤੇ ਦਿਨ ਮਾਨਸਾ ਜ਼ਿਲ੍ਹੇ ਵਿੱਚ ਕੁਝ ਅਣਪਛਾਤੇ ਹਮਲਾਵਰਾਂ ਨੇ ਗੋਲੀਆਂ ਮਾਰ ਕੇ ਸਿੱਧੂ ਦਾ ਕਤਲ ਕਰ ਦਿੱਤਾ ਸੀ। ਰਣਵੀਰ ਸਿੰਘ ਤੇ ਵਿੱਕੀ ਕੌਸ਼ਲ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਮਰਹੂਮ ਗਾਇਕ ਦਾ ਗੀਤ 'ਦਿਲ ਦਾ ਨੀ ਮਾੜਾ' ਦੇ ਬੋਲ ਸਾਂਝੇ ਕਰਦਿਆਂ ਸ਼ਰਧਾਂਜਲੀ ਭੇਟ ਕੀਤੀ। ਰਣਵੀਰ ਨੇ ਆਪਣੀ ਪੋੋਸਟ ਨਾਲ ਸਿੱਧੂ ਮੂਸੇਵਾਲਾ ਦੀ ਇੱਕ ਤਸਵੀਰ ਵੀ ਸਾਂਝੀ ਕੀਤੀ ਹੈ। ਕੈਨੇਡੀਅਨ ਰੈਪਰ ਤੇ ਗਾਇਕ ਡਰੇਕ ਨੇ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਮੂਸੇਵਾਲਾ ਨੂੰ ਯਾਦ ਕਰਦਿਆਂ ਉਸ ਦੀ ਬੇਵਕਤੀ ਮੌਤ 'ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਲਿਖਿਆ ਹੈ, 'ਸਿੱਧੂ ਮੂਸੇਵਾਲਾ ਦੀ ਰੂਹ ਨੂੰ ਸ਼ਾਂਤੀ ਮਿਲੇ!' ਜ਼ਿਕਰਯੋਗ ਹੈ ਕਿ ਮਰਹੂਮ ਗਾਇਕ ਡਰੇਕ ਨੂੰ ਆਪਣਾ ਪ੍ਰੇਰਨਾ ਸਰੋਤ ਦੱਸਦਾ ਸੀ। ਇਸ ਮੌਕੇ ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਨੇ ਵੀ ਸਿੱਧੂ ਦੀ ਮੌਤ 'ਤੇ ਦੁੱਖ ਜ਼ਾਹਰ ਕਰਦਿਆਂ ਲਿਖਿਆ ਹੈ, 'ਦਿਲ ਤੋੜ ਦੇਣ ਵਾਲੀ ਖ਼ਬਰ..ਬਹੁਤ ਟੈਲੈਂਟ ਸੀ ਮੁੰਡੇ 'ਚ..ਮੈਂ ਕਦੇ ਮਿਲਿਆ ਨਹੀਂ ਸੀ..ਪਰ ਓਹਦੀ ਮਿਹਨਤ ਬੋਲਦੀ ਸੀ.. ਬਿਨਾਂ ਸ਼ੱਕ ਉਸ ਦੇ ਮਾਤਾ-ਪਿਤਾ ਲਈ ਇਹ ਔਖੀ ਘੜੀ ਹੈ..ਬਾਬਾ ਭਾਣਾ ਮੰਨਣ ਦਾ ਬਲ ਬਖ਼ਸ਼ੇ ਪਰਿਵਾਰ ਨੂੰ..ਸੰਗੀਤ ਜਗਤ ਲਈ ਬਹੁਤ ਬੁਰਾ ਦਿਨ ਹੈ।' ਇਸੇ ਤਰ੍ਹਾਂ ਗਾਇਕ ਤੇ ਅਦਾਕਾਰ ਹਰਭਜਨ ਮਾਨ, ਅਦਾਕਾਰ ਬੀਨੂ ਢਿੱਲੋਂ, ਗਾਇਕ ਜਸਬੀਰ ਜੱਸੀ, ਪਰਮੀਸ਼ ਵਰਮਾ ਤੇ ਗਿੱਪੀ ਗਰੇਵਾਲ ਤੇ ਹੋਰ ਕਈ ਹਸਤੀਆਂ ਨੇ ਵੀ ਸਿੱਧੂ ਮੂਸੇਵਾਲਾ ਦੀ ਮੌਤ 'ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਸ਼ਰਧਾਂਜਲੀ ਭੇਟ ਕੀਤੀ ਹੈ। -ਪੀਟੀਆਈ



Most Read

2024-09-20 04:14:37