Breaking News >> News >> The Tribune


ਪੁਲਵਾਮਾ: ਮੁਕਾਬਲੇ ’ਚ ਦੋ ਅਤਿਵਾਦੀ ਹਲਾਕ


Link [2022-05-31 08:44:30]



ਸ੍ਰੀਨਗਰ, 30 ਮਈ

ਜੰਮੂ ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਵਿੱਚ ਸੁਰੱਖਿਆ ਬਲਾਂ ਨਾਲ ਮੁਕਾਬਲੇ ਦੌਰਾਨ ਜੈਸ਼-ਏ-ਮੁਹੰਮਦ ਦੇ ਦੋ ਅਤਿਵਾਦੀ ਮਾਰੇ ਗਏ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਇਨ੍ਹਾਂ 'ਚੋਂ ਇੱਕ ਅਤਿਵਾਦੀ ਇਸ ਮਹੀਨੇ ਦੀ ਸ਼ੁਰੂਆਤ ਵਿੱਚ ਸਿਪਾਹੀ ਰਿਆਜ਼ ਅਹਿਮਦ ਦੀ ਹੱਤਿਆ ਵਿੱਚ ਵੀ ਸ਼ਾਮਲ ਸੀ। ਉਨ੍ਹਾਂ ਦੱਸਿਆ ਕਿ ਬੀਤੀ ਰਾਤ ਪੁਲਵਾਮਾ ਦੇ ਗੁੰਡੀਪੋਰਾ ਇਲਾਕੇ ਵਿੱਚ ਅਤਿਵਾਦੀਆਂ ਦਾ ਪਤਾ ਲੱਗਣ 'ਤੇ ਸੁਰੱਖਿਆ ਬਲਾਂ ਨੇ ਜਦੋਂ ਇਲਾਕੇ ਦੀ ਘੇਰਾਬੰਦੀ ਕਰ ਕੇ ਤਾਲਾਸ਼ੀ ਮੁਹਿੰਮ ਆਰੰਭੀ ਤਾਂ ਨਾਜ਼ੀਰ ਅਹਿਮਦ ਮੀਰ ਦੇ ਘਰ ਲੁਕੇ ਅਤਿਵਾਦੀਆਂ ਨੇ ਉਨ੍ਹਾਂ 'ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਹਨੇਰੇ ਕਾਰਨ ਕਿਸੇ ਵੀ ਤਰ੍ਹਾਂ ਦੇ ਜਾਨੀ ਨੁਕਸਾਨ ਤੋਂ ਬਚਣ ਲਈ ਸੁਰੱਖਿਆ ਬਲਾਂ ਨੇ ਰਾਤ ਨੂੰ ਕਾਰਵਾਈ ਰੋਕ ਦਿੱਤੀ ਅਤੇ ਤੜਕੇ ਗੋਲੀਬਾਰੀ ਸ਼ੁਰੂ ਕੀਤੀ। ਇਸ ਦੌਰਾਨ ਦੋ ਅਤਿਵਾਦੀ ਮਾਰੇ ਗਏ। ਮਾਰੇ ਗਏ ਅਤਿਵਾਦੀਆਂ ਦੀ ਪਛਾਣ ਆਬਿਦ ਹੁਸੈਨ ਸ਼ਾਹ ਅਤੇ ਸਾਕਿਬ ਆਜ਼ਾਦ ਸੋਫੀ ਵਜੋਂ ਹੋਈ ਹੈ। ਇਹ ਦੋਵੇਂ ਅਤਿਵਾਦੀ ਸੰਗਠਨ ਜੈਸ਼-ਏ-ਮੁਹੰਮਦ ਨਾਲ ਜੁੜੇ ਹੋਏ ਸਨ। ਉਨ੍ਹਾਂ ਦੱਸਿਆ ਕਿ ਆਬਿਦ ਸ਼ਾਹ 13 ਮਈ ਨੂੰ ਪੁਲਵਾਮਾ ਦੇ ਗਦੂਰਾ ਇਲਾਕੇ ਵਿੱਚ ਹੋਈ ਸਿਪਾਹੀ ਰਿਆਜ਼ ਅਹਿਮਦ ਦੀ ਹੱਤਿਆ ਵਿੱਚ ਸ਼ਾਮਲ ਸੀ। -ਪੀਟੀਆਈ



Most Read

2024-09-20 03:46:56