Sport >> The Tribune


ਫਰੈਂਚ ਓਪਨ: ਕੁਆਰਟਰ ਫਾਈਨਲ ’ਚ ਨਡਾਲ ਤੇ ਜੋਕੋਵਿਚ ਦੀ ਟੱਕਰ


Link [2022-05-31 06:05:58]



ਪੈਰਿਸ: ਇੱਥੇ ਫਰੈਂਚ ਓਪਨ ਵਿੱਚ ਆਪਣਾ 112ਵਾਂ ਮੁਕਾਬਲਾ ਖੇਡ ਰਹੇ ਰਾਫੇਲ ਨਡਾਲ ਨੇ ਸਾਢੇ ਚਾਰ ਘੰਟੇ ਤੱਕ ਚੱਲੇ ਚੌਥੇ ਗੇੜ ਦੇ ਮੁਕਾਬਲੇ ਵਿੱਚ ਫੈਲਿਕਸ ਓਗਰ ਏਲੀਆਸਿਮੇ ਨੂੰ 3-6, 6-3, 6-2, 3-6, 6-3 ਨਾਲ ਹਰਾ ਦਿੱਤਾ। ਹੁਣ ਉਸ ਦਾ ਮੁਕਾਬਲਾ ਨੋਵਾਕ ਜੋਕੋਵਿਚ ਨਾਲ ਹੋਵੇਗਾ। ਜੋਕੋਵਿਚ ਦਾ ਨਡਾਲ ਖ਼ਿਲਾਫ਼ ਕਰੀਅਰ ਰਿਕਾਰਡ 30-28 ਹੈ ਪਰ ਫਰੈਂਚ ਓਪਨ ਵਿੱਚ ਨਡਾਲ ਨੇ ਉਸ ਖ਼ਿਲਾਫ਼ ਸੱਤ ਮੈਚ ਜਿੱਤੇ ਅਤੇ ਦੋ ਹਾਰੇ ਹਨ। ਜੋਕੋਵਿਚ ਨੇ 15ਵਾਂ ਦਰਜਾ ਪ੍ਰਾਪਤ ਡੀਏਗੋ ਸ਼ਾਰਤਜ਼ਮੈਨ ਨੂੰ 6-1, 6-3, 6-3 ਨਾਲ ਹਰਾਇਆ। ਦੂਜੇ ਕੁਆਰਟਰ ਫਾਈਨਲ ਵਿੱਚ ਅਲੈਗਜ਼ੈਂਡਰ ਜ਼ਵੇਰੇਵ ਦਾ ਮੁਕਾਬਲਾ ਦੁਨੀਆਂ ਦੇ ਛੇਵੇਂ ਦਰਜੇ ਦੇ ਖਿਡਾਰੀ ਸਪੇਨ ਦੇ ਕਾਰਲੋਸ ਅਲਕਾਰਾਜ਼ ਨਾਲ ਹੋਵੇਗਾ। ਜ਼ਵੇਰੇਵ ਨੇ ਕੁਆਲੀਫਾਇਰ ਵਿੱਚ ਬਰਨਾਬੇ ਜ਼ਪਾਟਾ ਮਿਰਾਲੇਸ ਨੂੰ 7-6, 7-5, 6-3 ਨਾਲ ਹਰਾਇਆ। ਉੱਥੇ ਹੀ ਅਲਕਾਰਾਜ਼ ਨੇ ਕਾਰੇਨ ਖਾਚਾਨੋਵ ਨੂੰ 6-1, 6-4, 6-4 ਨਾਲ ਮਾਤ ਦਿੱਤੀ। ਮਹਿਲਾ ਵਰਗ ਵਿੱਚ 18 ਸਾਲਾ ਕੋਕੋ ਗੌਫ ਦਾ ਮੁਕਾਬਲਾ ਅਮਰੀਕਾ ਦੀ ਹੀ ਸਲੋਏਨੇ ਸਟੀਫਨਜ਼ ਨਾਲ ਹੋਵੇਗਾ ਜਦਕਿ ਕੈਨੇਡਾ ਦੀ ਲੈਲਾ ਫਰਨਾਂਡੇਜ਼ ਦੀ ਟੱਕਰ ਇਟਲੀ ਦੀ ਮਾਰਟਿਨਾ ਟ੍ਰੇਵਿਸਾਨ ਨਾਲ ਹੋਵੇਗੀ। -ਏਪੀ



Most Read

2024-09-19 14:02:00