Breaking News >> News >> The Tribune


ਆਨੰਦਪੁਰ ਸਾਹਿਬ ਦੀ ਗਾਮਿਨੀ ਸਿੰਗਲਾ ਨੂੰ ਸਿਵਲ ਸੇਵਾਵਾਂ ਪ੍ਰੀਖਿਆ ’ਚ ਤੀਜਾ ਸਥਾਨ


Link [2022-05-30 18:05:58]



ਨਵੀਂ ਦਿੱਲੀ, 30 ਮਈ

ਆਨੰਦਪੁਰ ਸਾਹਿਬ ਦੀ ਰਹਿਣ ਵਾਲੀ ਗਾਮਿਨੀ ਸਿੰਗਲਾ ਨੇ ਯੂਪੀਐੱਸਸੀ ਦੀ ਪ੍ਰੀਖਿਆ ਵਿੱਚ ਤੀਜਾ ਸਥਾਨ ਪ੍ਰਾਪਤ ਕੀਤਾ ਹੈ। ਗਾਮਿਨੀ ਦੇ ਮਾਤਾ ਪਿਤਾ ਹਿਮਾਚਲ ਦੇ ਨੈਣਾ ਦੇਵੀ ਤਹਿਸੀਲ ਵਿੱਚ ਡਾਕਟਰ ਹਨ। ਆਪਣੀ ਸਫਲਤਾ ਤੋਂ ਉਤਸ਼ਾਹਿਤ ਗਾਮਿਨੀ ਨੇ ਕਿਹਾ ਕਿ ਸਖ਼ਤ ਮਿਹਨਤ ਤੇ ਸਮਰਪਣ ਨਾਲ ਔਰਤਾਂ ਕੁਝ ਵੀ ਕਰ ਸਕਦੀਆਂ ਹਨ। ਪੰਜਾਬ ਦੇ ਆਨੰਦਪੁਰ ਸਾਹਿਬ ਦੀ ਰਹਿਣ ਵਾਲੀ ਗਾਮਿਨੀ ਸਿੰਗਲਾ ਨੇ ਕਿਹਾ, ''ਮੈਂ ਬਹੁਤ ਖੁਸ਼ ਹਾਂ। ਇਹ ਸੁਪਨਾ ਸੱਚ ਹੋਣ ਵਾਂਗ ਹੈ। ਮੈਂ ਭਾਰਤੀ ਸਿਵਲ ਸੇਵਾ (ਆਈਏਐੱਸ) ਨੂੰ ਚੁਣਿਆ ਹੈ ਅਤੇ ਦੇਸ਼ ਦੇ ਵਿਕਾਸ ਅਤੇ ਲੋਕਾਂ ਦੀ ਭਲਾਈ ਲਈ ਕੰਮ ਕਰਨਾ ਚਾਹੁੰਦੀ ਹਾਂ।'' ਦੂਜੀ ਵਾਰ ਵਿੱਚ ਇਹ ਪ੍ਰੀਖਿਆ ਪਾਸ ਕਰਨ ਵਾਲੀ ਗਾਮਿਨੀ ਨੇ ਇਸ ਸਫਲਤਾ ਦਾ ਸਿਹਰਾ ਆਪਣੇ ਪਿਤਾ ਨੂੰ ਦਿੱਤਾ ਹੈ। ਕਮਿਸ਼ਨ ਨੇ ਦੱਸਿਆ ਹੈ ਕਿ ਪ੍ਰੀਖਿਆ ਵਿੱਚ 508 ਪੁਰਸ਼ਾਂ ਤੇ 177 ਔਰਤਾਂ ਸਣੇ ਕੁੱਲ 685 ਪ੍ਰੀਖਿਆਰਥੀ ਪਾਸ ਹੋਏ ਹਨ।



Most Read

2024-09-20 04:07:29