Breaking News >> News >> The Tribune


ਮੋਦੀ ਕੈਬਨਿਟ ’ਚ ਕਾਰਗੁਜ਼ਾਰੀ ਪੱਖੋਂ ਰਾਜਨਾਥ ਸਿੰਘ ਅੱਵਲ ਨੰਬਰ


Link [2022-05-30 07:59:51]



ਨਵੀਂ ਦਿੱਲੀ, 29 ਮਈ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰੀ ਕੈਬਨਿਟ 'ਚ ਕਾਰਗੁਜ਼ਾਰੀ ਪੱਖੋਂ ਰੱਖਿਆ ਮੰਤਰੀ ਰਾਜਨਾਥ ਸਿੰਘ ਅੱਵਲ ਨੰਬਰ ਅਤੇ ਸੜਕ ਆਵਾਜਾਈ ਮੰਤਰੀ ਨਿਤਿਨ ਗਡਕਰੀ ਦੂਜੇ ਸਥਾਨ 'ਤੇ ਰਹੇ। ਆਸਮਾਨੀ ਪੁੱਜੀ ਮਹਿੰਗਾਈ ਕਰਕੇ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ 7ਵੇਂ ਜਦੋਂਕਿ ਸ੍ਰਮਿਤੀ ਇਰਾਨੀ ਪੰਜਵੇਂ ਤੇ ਅਨੁਰਾਗ ਠਾਕੁਰ 6ਵੇਂ ਸਥਾਨ 'ਤੇ ਰਹੇ। ਇਹ ਖੁਲਾਸਾ ਆਈਏਐੱਨਐੱਸ-ਸੀ ਵੋਟਰ ਸਰਵੇਖਣ ਤੋਂ ਹੋਇਆ ਹੈ। ਇਹ ਸਰਵੇਖਣ ਨਰਿੰਦਰ ਮੋਦੀ ਕੈਬਨਿਟ ਦੇ ਅੱਠ ਸਾਲ ਪੂਰੇ ਹੋਣ ਮੌਕੇ ਕਰਵਾਇਆ ਗਿਆ ਸੀ। ਸਰਵੇਖਣ ਵਿੱਚ ਐੱਨਡੀਏ ਤੇ ਗੈਰ-ਐੱਨਡੀਏ ਵੋਟਰ ਸ਼ਾਮਲ ਸਨ ਤੇ ਇਸ ਵਿੱਚ ਹੋਰ ਕਈ ਮਾਪਦੰਡ ਰੱਖੇ ਗਏ ਸਨ। ਸਰਵੇਖਣ ਮੁਤਾਬਕ ਰੱਖਿਆ ਮੰਤਰੀ ਰਾਜਨਾਥ ਸਿੰਘ ਨੂੰ ਐੱਨਡੀੲੇ ਵੋਟਰਾਂ ਨੇ 8.36 ਦਾ ਸਕੋਰ ਤੇ ਵਿਰੋਧੀ ਵੋਟਰਾਂ ਨੇ 7.03 ਦਾ ਸਕੋਰ ਦਿੱਤਾ ਹੈ। ਸਿੰਘ ਮੁਸਲਿਮ ਭਾਈਚਾਰੇ ਦੇ ਸੋਸ਼ਲ ਗਰੁੱਪ ਵਿੱਚ 6.30 ਦੇ ਸਕੋਰ ਨਾਲ ਸਿਖਰ 'ਤੇ ਹਨ। ਹਾਲਾਂਕਿ ਐੱਸਸੀ/ਐੱਸਟੀ ਨਾਲ ਸਬੰਧਤ ਇਕ ਹੋਰ ਸੋਸ਼ਲ ਗਰੁੱਪ ਵਿੱਚ ਸਿੰਘ 7.63 ਦੇ ਸਕੋਰ ਨਾਲ ਦੂਜੇ ਸਥਾਨ 'ਤੇ ਹਨ। ਸਿੱਖਾਂ, ਓਬੀਸੀ ਤੇ ਯੂਸੀਐੱਚ ਭਾਈਚਾਰਿਆਂ ਦੇ ਸਮਾਜਿਕ ਸਮੂਹ 'ਚ ਵੀ ਸਿੰਘ ਦੀ ਝੰਡੀ ਹੈ। ਸਿੱਖ ਸਮੂਹ ਨੇ ਸਿੰਘ ਨੂੰ 8.48 ਦਾ ਸਿਖਰਲਾ ਸਕੋਰ ਦਿੱਤਾ ਹੈ। 18 ਤੋਂ 24 ਸਾਲ ਉਮਰ ਵਰਗ ਅਤੇ 55 ਸਾਲ ਤੋਂ ਵੱਧ ਵਾਲੇ ਉਮਰ ਸਮੂਹ 'ਚ ਸਿੰਘ ਦੀ ਮਕਬੂਲੀਅਤ ਤੇਜ਼ੀ ਨਾਲ ਵਧੀ ਹੈ। ਕੰਮ ਧੰਦੇ ਨਾਲ ਜੁੜੇ ਮਾਪਦੰਡਾਂ ਵਿੱਚ ਵੀ ਰਾਜਨਾਥ ਸਿੰਘ ਅੱਵਲ ਨੰਬਰ ਹਨ।

ਕਾਰਗੁਜ਼ਾਰੀ ਪੱਖੋਂ ਸੜਕ ਆਵਾਜਾਈ ਮੰਤਰੀ ਨਿਤਿਨ ਗਡਕਰੀ ਇਸ ਸੂਚੀ ਵਿੱਚ ਦੂਜੇ ਸਥਾਨ 'ਤੇ ਹਨ। ਐੱਨਡੀਏ ਤੇ ਗੈਰ-ਐੱਨਡੀਏ ਵੋਟਰਾਂ ਨੇ ਉਨ੍ਹਾਂ ਨੂੰ ਕ੍ਰਮਵਾਰ 8.07 ਤੇ 6.81 ਦਾ ਸਕੋਰ ਦਿੱਤਾ ਹੈ। ਗਡਕਰੀ ਕਈ ਸਮਾਜਿਕ ਸਮੂਹਾਂ ਵਿੱਚ ਵੀ ਮਕਬੂਲ ਹਨ। ਐੱਸਸੀ/ਐੱਸਟੀ ਤੇ ਮੁਸਲਿਮ ਸਮੂਹਾਂ ਵਿੱਚ ਉਹ ਕ੍ਰਮਵਾਰ ਤੀਜੇ ਤੇ ਦੂਜੇ ਸਥਾਨ 'ਤੇ ਰਹੇ। ਈਸਾਈ ਭਾਈਚਾਰੇ 'ਚ ਉਹ ਨੰਬਰ ਇਕ ਤੇ ਓਬੀਸੀ ਗਰੁੱਪ 'ਚ ਦੂਜੀ ਥਾਵੇਂ ਰਹੇ। ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਦੀ ਗੱਲ ਕਰੀਏ ਤਾਂ ਉਹ ਕੈਬਨਿਟ ਵਿਚਲੇ ਸਾਥੀ ਮੰਤਰੀਆਂ ਤੋਂ ਕਿਤੇ ਪੱਛੜ ਗਏ। ਐੱਨਡੀੲੇ ਵੋਟਰਾਂ 'ਚ 7.18 ਦੇ ਸਕੋਰ ਨਾਲ ਉਹ ਖੇਡ ਮੰਤਰੀ ਅਨੁਰਾਗ ਠਾਕੁਰ ਮਗਰੋਂ 7ਵੇਂ ਸਥਾਨ 'ਤੇ ਰਹੇ। ਗੈਰ-ਐੱਨਡੀਏ ਵੋਟਰਾਂ ਨੇ ਸੀਤਾਰਾਮਨ ਨੂੰ 5.57 ਦਾ ਸਕੋਰ ਦਿੱਤਾ। ਹੋਰਨਾਂ ਮਹਿਲਾ ਮੰਤਰੀਆਂ 'ਚੋਂ ਸਮ੍ਰਿਤੀ ਇਰਾਨੀ 7.42 ਦੇ ਸਕੋਰ ਨਾਲ ਪੰਜਵੇਂ ਸਥਾਨ 'ਤੇ ਰਹੇ। ਅਸਮਾਨੀ ਪੁੱਜੀ ਮਹਿੰਗਾਈ ਕਰਕੇ ਸੀਤਾਰਾਮਨ ਦੀ ਮਕਬੂਲੀਅਤ ਨੂੰ ਵੱਡੀ ਢਾਹ ਲੱਗੀ ਹੈ। -ਆਈਏਐੱਨਐੱਸ

ਗੈਰ-ਐੱਨਡੀਏ ਵੋਟਰਾਂ ਨੇ ਸ਼ਾਹ ਨੂੰ ਸਭ ਤੋਂ ਹੇਠਲੀ ਪਾਇਦਾਨ 'ਤੇ ਰੱਖਿਆ

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਭਾਵੇਂ ਐੱਨਡੀਏ ਵੋਟਰਾਂ ਵਿੱਚ ਕਾਫ਼ੀ ਮਕਬੂਲ ਹਨ, ਪਰ ਗੈਰ-ਐੱਨਡੀੲੇ ਵੋਟਰਾਂ ਨੇ 15 ਮੰਤਰੀਆਂ ਦੀ ਇਸ ਸੂਚੀ ਵਿੱਚ ਸ਼ਾਹ ਨੂੰ ਸਭ ਤੋਂ ਹੇਠਲੀ ਪਾਇਦਾਨ 'ਤੇ ਹਨ। ਐੱਨਡੀਏ ਵੋਟਰਾਂ 'ਚੋਂ ਸ਼ਾਹ 7.79 ਦੇ ਸਕੋਰ ਨਾਲ ਤੀਜੇ ਸਥਾਨ 'ਤੇ ਹਨ। ਐੱਨਡੀਏ ਵੋਟਰਾਂ ਨੇ ਸ਼ਾਹ ਨੂੰ 5.53 ਦਾ ਸਕੋਰ ਦਿੱਤਾ ਹੈ।



Most Read

2024-09-20 06:59:20