Breaking News >> News >> The Tribune


ਧਮਾਕਾਖੇਜ਼ ਸਮੱਗਰੀ ਲਿਜਾ ਰਿਹਾ ਪਾਕਿ ਡਰੋਨ ਡੇਗਿਆ


Link [2022-05-30 07:59:51]



ਜੰਮੂ, 29 ਮਈ

ਜੰਮੂ ਕਸ਼ਮੀਰ ਦੇ ਜ਼ਿਲ੍ਹਾ ਕਠੂਆ ਵਿੱਚ ਅੱਜ ਸੱਤ ਮੈਗਨੈਟਿਕ ਬੰਬ ਤੇ ਗਰਨੇਡ ਲਿਜਾ ਰਹੇ ਇੱਕ ਪਾਕਿਸਤਾਨੀ ਡਰੋਨ ਨੂੰ ਕੌਮਾਂਤਰੀ ਸਰਹੱਦ ਤੋਂ ਭਾਰਤੀ ਪਾਸੇ ਦਾਖ਼ਲ ਹੁੰਦਿਆਂ ਹੀ ਸੁਰੱਖਿਆ ਬਲਾਂ ਨੇ ਡੇਗ ਦਿੱਤਾ। ਇੱਕ ਸੀਨੀਅਰ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਇਹ ਘਟਨਾ ਅਮਰਨਾਥ ਗੁਫ਼ਾ ਦੀ ਸਾਲਾਨਾ ਧਾਰਮਿਕ ਯਾਤਰਾ ਤੋਂ ਪਹਿਲਾਂ ਵਾਪਰੀ ਹੈ, ਜਿਸਦੇ ਮੱਦੇਨਜ਼ਰ ਇਸ ਸਮੇਂ ਸੁਰੱਖਿਆ ਪ੍ਰਬੰਧ ਸਖ਼ਤ ਕੀਤੇ ਗਏ ਹਨ। ਏਡੀਜੀਪੀ ਜੰਮੂ ਮੁਕੇਸ਼ ਸਿੰਘ ਨੇ ਦੱਸਿਆ ਕਿ ਇੱਕ ਪੁਲੀਸ ਪਾਰਟੀ ਨੇ ਸਵੇਰ ਸਮੇਂ ਤੱਲੀ ਹਰੀਆ ਚੱਕ ਇਲਾਕੇ 'ਚ ਇਸ ਡਰੋਨ ਦੀ ਗਤੀਵਿਧੀ ਦੇਖਦਿਆਂ ਇਸ ਵੱਲ ਨਿਸ਼ਾਨਾ ਲਾਇਆ। ਉਨ੍ਹਾਂ ਦੱਸਿਆ ਕਿ ਅੱਗ ਲੱਗਣ ਕਾਰਨ ਡਰੋਨ ਥੱਲੇ ਡਿੱਗ ਗਿਆ। ਉਨ੍ਹਾਂ ਦੱਸਿਆ ਕਿ ਡਰੋਨ ਦੀ ਜਾਂਚ ਲਈ ਸੱਦੇ ਗਏ ਬੰਬ ਵਿਰੋਧੀ ਦਸਤੇ ਵੱਲੋਂ ਕੀਤੀ ਗਈ ਜਾਂਚ ਦੌਰਾਨ ਇਸ 'ਚੋਂ ਸੱਤ ਮੈਗਨੈਟਿਕ ਬੰਬ ਤੇ ਇੰਨੇ ਹੀ ਗਰਨੇਡ ਮਿਲੇ ਹਨ। -ਪੀਟੀਆਈ



Most Read

2024-09-20 07:03:54