Breaking News >> News >> The Tribune


ਨਿਆਂਪਾਲਿਕਾ ਦੀ ਨੁਕਤਾਚੀਨੀ ਕਰਕੇ ਅਭਿਸ਼ੇਕ ਨੇ ‘ਸੀਮਾ ਉਲੰਘੀ’: ਧਨਖੜ


Link [2022-05-30 07:59:51]



ਸਿਲੀਗੁੜੀ(ਪੱਛਮੀ ਬੰਗਾਲ), 29 ਮਈ

ਪੱਛਮੀ ਬੰਗਾਲ ਦੇ ਰਾਜਪਾਲ ਜਗਦੀਪ ਧਨਖੜ ਨੇ ਅੱਜ ਕਿਹਾ ਕਿ ਤ੍ਰਿਣਮੂਲ ਕਾਂਗਰਸ ਦੇ ਸੰਸਦ ਮੈਂਬਰ ਅਭਿਸ਼ੇਕ ਬੈਨਰਜੀ ਨੇ ਸੀਬੀਆਈ ਜਾਂਚ ਦੇ ਹੁਕਮਾਂ ਲਈ ਨਿਆਂਪਾਲਿਕਾ ਦੀ ਨੁਕਤਾਚੀਨੀ ਕਰਕੇ 'ਸੀਮਾ ਉਲੰਘੀ' ਹੈ। ਰਾਜਪਾਲ ਨੇ ਕਿਹਾ ਕਿ ਸੂਬੇ ਵਿੱਚ ਸੰਵਿਧਾਨਕ ਸੰਸਥਾਵਾਂ 'ਤੇ ਲਗਾਤਾਰ ਕਥਿਤ ਹਮਲੇ ਕੀਤੇ ਜਾ ਰਹੇ ਹਨ। ਉਨ੍ਹਾਂ ਬੈਨਰਜੀ ਦੀਆਂ ਟਿੱਪਣੀਆਂ ਨੂੰ ਗੰਭੀਰਤਾ ਨਾਲ ਲੈਂਦਿਆਂ ਸੂਬੇ ਦੇ ਮੁੱਖ ਸਕੱਤਰ ਨੂੰ ਫੌਰੀ ਢੁੱਕਵੀਂ ਕਾਰਵਾਈ ਕਰਨ ਲਈ ਆਖਿਆ ਹੈ।

ਦਾਰਜਲਿੰਗ ਜਾਣ ਲਈ ਬਾਗਡੋਗਰਾ ਹਵਾਈ ਅੱਡੇ 'ਤੇ ਪੁੱਜੇ ਧਨਖੜ ਨੇ ਕਿਹਾ, ''ਸੂਬੇ ਵਿੱਚ ਸੰਵਿਧਾਨਕ ਸੰਸਥਾਵਾਂ 'ਤੇ ਹਮਲੇ ਕੀਤੇ ਜਾ ਰਹੇ ਹਨ, ਨਿਆਂਪਾਲਿਕਾ 'ਤੇ ਹਮਲਾ ਨਿੰਦਣਯੋਗ ਹੈ।'' ਭਾਜਪਾ ਦੇ ਸੂਬਾ ਪ੍ਰਧਾਨ ਸੁਕਾਂਤਾ ਮਜੂਮਦਾਰ ਨੇ ਕਿਹਾ ਕਿ ਟੀਐੱਮਸੀ ਜਮਹੂਰੀਅਤ ਦੇ ਹਰ ਥੰਮ੍ਹ ਨੂੰ ਕਮਜ਼ੋਰ ਕਰਨ ਲਈ ਹਰ ਹੀਲਾ ਵਰਤ ਰਹੀ ਹੈ। -ਪੀਟੀਆਈ

ਸੱਚ ਹਜ਼ਾਰ ਵਾਰ ਬੋਲਾਂਗਾ: ਅਭਿਸ਼ੇਕ ਬੈਨਰਜੀ

ਡਾਇਮੰਡ ਹਾਰਬਰ ਤੋਂ ਲੋਕ ਸਭਾ ਮੈਂਬਰ ਅਭਿਸ਼ੇਕ ਨੇ ਕਿਹਾ, ''ਜੇ ਤੁਸੀਂ ਸੋਚਦੇ ਹੋ ਕਿ ਸੱਚ ਬੋਲਣ ਲਈ ਮੇਰੇ ਖਿਲਾਫ਼ ਕਾਰਵਾਈ ਕਰੋਗੇ ਤਾਂ ਮੈਂ ਇਹ ਸੱਚ ਹਜ਼ਾਰ ਵਾਰ ਬੋਲਾਂਗਾ।'' ਉਧਰ ਟੀਐੱਮਸੀ ਤਰਜਮਾਨ ਕੁਨਾਲ ਘੋਸ਼ ਨੇ ਕਿਹਾ ਕਿ ਧਨਖੜ ਰਾਜਪਾਲ ਦੇ ਅਹੁਦੇ ਦੀ ਹੱਦ ਲੰਮਾ ਸਮਾਂ ਪਹਿਲਾਂ ਉਲੰਘ ਚੁੱਕੇ ਹਨ। ਉਹ ਰਾਜਪਾਲ ਵਜੋਂ ਨਹੀਂ ਬਲਕਿ ਭਾਜਪਾ ਦੇ ਨੁਮਾਇੰਦੇ ਵਜੋਂ ਵਿਚਰ ਰਹੇ ਹਨ।



Most Read

2024-09-19 12:40:17