Breaking News >> News >> The Tribune


ਨੇਮਾਂ ਦੀ ਉਲੰਘਣਾ: ਰਾਣਾ ਜੋੜੇ ਤੇ ਸਮਰਥਕਾਂ ਖ਼ਿਲਾਫ਼ ਕੇਸ ਦਰਜ


Link [2022-05-30 07:59:51]



ਅਮਰਾਵਤੀ, 29 ਮਈ

ਆਜ਼ਾਦ ਐੱਮਪੀ ਨਵਨੀਤ ਰਾਣਾ ਤੇ ਉਨ੍ਹਾਂ ਦੇ ਵਿਧਾਇਕ ਪਤੀ ਰਵੀ ਰਾਣਾ ਲਈ ਸ਼ਹਿਰ ਵਿੱਚ ਕਰਵਾਏ ਗਏ ਇੱਕ ਸੁਆਗਤੀ ਸਮਾਗਮ ਦੌਰਾਨ ਕਥਿਤ ਤੌਰ 'ਤੇ ਵੱਖ-ਵੱਖ ਨੇਮਾਂ ਦੀ ਉਲੰਘਣਾ ਤੇ ਟਰੈਫਿਕ 'ਚ ਵਿਘਨ ਪਾਉਣ ਦੇ ਦੋਸ਼ ਹੇਠ ਇਸ ਜੋੜੇ ਤੇ ਉਨ੍ਹਾਂ ਦੇ 15 ਸਮਰਥਕਾਂ 'ਤੇ ਕੇਸ ਦਰਜ ਕੀਤਾ ਗਿਆ ਹੈ। ਜਾਣਕਾਰੀ ਮੁਤਾਬਕ ਨਵਨੀਤ ਰਾਣਾ ਤੇ ਉਨ੍ਹਾਂ ਦੇ ਵਿਧਾਇਕ ਪਤੀ ਦਾ 36 ਦਿਨਾਂ ਮਗਰੋਂ ਇੱਥੇ ਪੁੱਜਣ 'ਤੇ ਸ਼ਨਿਚਰਵਾਰ ਦੇਰ ਰਾਤ ਉਨ੍ਹਾਂ ਦੇ ਸਮਰਥਕਾਂ ਵੱਲੋਂ ਸੁਆਗਤ ਕੀਤਾ ਗਿਆ ਸੀ। ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਸੁਆਗਤੀ ਜਲੂਸ ਵਿੱਚ ਕਈ ਥਾਵਾਂ 'ਤੇ ਟਰੈਫਿਕ ਪ੍ਰਭਾਵਿਤ ਹੋਇਆ, ਉੱਥੇ ਰਾਣਾ ਜੋੜੇ ਨੇ ਰਾਤ 10 ਵਜੇ ਤੋਂ ਬਾਅਦ 'ਆਰਤੀ' ਕੀਤੀ, ਜਿਸ ਵਿੱਚ ਲਾਊਡ ਸਪੀਕਰ ਦੀ ਵਰਤੋਂ ਕੀਤੀ ਗਈ। ਪੁਲੀਸ ਨੇ ਦੱਸਿਆ ਕਿ ਰਾਣਾ ਜੋੜੇ 'ਤੇ ਰਾਜਾਪੇਠ ਪੁਲੀਸ ਸਟੇਸ਼ਨ ਵਿੱਚ ਕੇਸ ਦਰਜ ਕੀਤਾ ਗਿਆ ਹੈ। -ਪੀਟੀਆਈ



Most Read

2024-09-20 06:45:36