Breaking News >> News >> The Tribune


ਆਯੁਰਵੈਦ ’ਚ ਖੋਜ ਨੂੰ ਉਤਸ਼ਾਹਿਤ ਕੀਤਾ ਜਾਵੇ: ਰਾਸ਼ਟਰਪਤੀ


Link [2022-05-30 07:59:51]



ਉਜੈਨ, 29 ਮਈ

ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਆਯੁਰਵੈਦ ਮਾਹਿਰਾਂ ਨੂੰ ਸੱਦਾ ਦਿੱਤਾ ਹੈ ਕਿ ਉਹ ਇਸ ਖੇਤਰ 'ਚ ਖੋਜ ਨੂੰ ਉਤਸ਼ਾਹਿਤ ਕਰਨ। ਉਨ੍ਹਾਂ ਕਿਹਾ ਕਿ ਆਯੁਰਵੈਦ ਦਾ ਦੇਸ਼ ਦੇ ਦਿਹਾਤੀ ਇਲਾਕਿਆਂ 'ਚ ਹੋਰ ਕੋਈ ਬਦਲ ਨਹੀਂ ਹੈ। ਆਲ ਇੰਡੀਆ ਆਯੁਰਵੈਦ ਕਾਨਫਰੰਸ ਤੇ ਇਕ ਸਰਕਾਰੀ ਆਯੁਰਵੈਦਿਕ ਕਾਲਜ ਦੇ ਉਦਘਾਟਨ ਮਗਰੋਂ ਉਨ੍ਹਾਂ ਕਿਹਾ ਕਿ ਆਯੁਰਵੈਦ ਜੀਵਨ ਦਾ ਵਿਗਿਆਨ ਹੈ। ਸ੍ਰੀ ਕੋਵਿੰਦ ਨੇ ਕਿਹਾ,''ਭਾਰਤ ਪਿੰਡਾਂ ਵਾਲਾ ਮੁਲਕ ਹੈ ਤੇ ਉਥੇ ਰਵਾਇਤੀ ਮੈਡੀਸਨ ਪ੍ਰਣਾਲੀ ਆਯੁਰਵੈਦ ਦਾ ਜ਼ੋਰ ਹੈ। ਕੋਈ ਹੋਰ ਮੈਡੀਕਲ ਪ੍ਰਣਾਲੀ ਇਸ ਦਾ ਸਥਾਨ ਨਹੀਂ ਲੈ ਸਕੀ ਹੈ।'' ਉਨ੍ਹਾਂ ਆਯੁਰਵੈਦ ਮਾਹਿਰਾਂ ਨੂੰ ਕਿਹਾ ਕਿ ਉਹ ਇਸ ਭਾਰਤੀ ਮੈਡੀਕਲ ਪ੍ਰਣਾਲੀ ਨੂੰ ਮਸ਼ਹੂਰ ਕਰਨ ਲਈ ਕੰਮ ਕਰਨ। 'ਕੋਵਿਡ-19 ਮਹਾਮਾਰੀ ਦੌਰਾਨ ਲੋਕਾਂ ਦਾ ਰੁਝਾਨ ਆਯੁਰਵੈਦ ਵੱਲ ਉਸ ਸਮੇਂ ਵਧਿਆ ਜਦੋਂ ਇਸ ਨਾਲ ਕਈ ਲੋਕਾਂ ਦੀਆਂ ਜਾਨਾਂ ਬਚੀਆਂ।' ਸ੍ਰੀ ਕੋਵਿੰਦ ਨੇ ਆਯੁਰਵੈਦ ਤੇ ਸਿਹਤ ਸਹੂਲਤਾਂ ਦੀ ਨੁਹਾਰ ਬਦਲਣ ਲਈ ਮੱਧ ਪ੍ਰਦੇਸ਼ ਦੇ ਰਾਜਪਾਲ ਮੰਗੂਭਾਈ ਪਟੇਲ ਤੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਦੀ ਸ਼ਲਾਘਾ ਕੀਤੀ। -ਪੀਟੀਆਈ



Most Read

2024-09-19 09:51:05