Breaking News >> News >> The Tribune


ਭਾਰਤ ਦ੍ਰਵਿੜਾਂ ਅਤੇ ਆਦਿਵਾਸੀਆਂ ਦਾ ਹੈ, ਠਾਕਰੇ ਜਾਂ ਮੋਦੀ ਦਾ ਨਹੀਂ: ਓਵੈਸੀ


Link [2022-05-30 07:59:51]



ਠਾਣੇ, 29 ਮਈ

ਏਆਈਐੱਮਆਈਐੱਮ ਦੇ ਮੁਖੀ ਅਸਦੂਦੀਨ ਓਵੈਸੀ ਨੇ ਕਿਹਾ ਕਿ ਭਾਰਤ ਦ੍ਰਵਿੜਾਂ ਤੇ ਆਦਿਵਾਸੀਆਂ ਦਾ ਹੈ, ਨਾ ਕਿ ਉਨ੍ਹਾਂ, ਮਹਾਰਾਸ਼ਟਰ ਦੇ ਮੁੱਖ ਮੰਤਰੀ ਊਧਵ ਠਾਕਰੇ, ਐੱਨਸੀਪੀ ਮੁਖੀ ਸ਼ਰਦ ਪਵਾਰ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ। ਭਿਵੰਡੀ ਕਸਬੇ ਵਿੱਚ ਇੱਕ ਰੈਲੀ ਮੌਕੇ ਸੰਬੋਧਨ ਕਰਦਿਆਂ ਲੋਕ ਸਭਾ ਮੈਂਬਰ ਨੇ ਇਸ ਗੱਲ ਦਾ ਜੁਆਬ ਵੀ ਮੰਗਿਆ ਕਿ ਕਿਉਂ ਸ੍ਰੀ ਪਵਾਰ ਨੇ ਸ਼ਿਵ ਸੈਨਾ ਐੱਮਪੀ ਸੰਜੈ ਰਾਊਤ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋਲ ਮਦਦ ਦੀ ਅਪੀਲੀ ਕੀਤੀ, ਨਾ ਕਿ ਐੱਨਸੀਪੀ ਦੇ ਮੰਤਰੀ ਨਵਾਬ ਮਲਿਕ ਲਈ ਜਿਨ੍ਹਾਂ ਨੂੰ ਈਡੀ ਵੱਲੋਂ ਮਨੀ ਲਾਂਡਰਿੰਗ ਸਬੰਧੀ ਇੱਕ ਕੇਸ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ।

ਭਾਜਪਾ, ਸ਼ਿਵ ਸੈਨਾ, ਐੱਨਸੀਪੀ ਅਤੇ ਕਾਂਗਰਸ 'ਤੇ ਵਰ੍ਹਦਿਆਂ ਉਨ੍ਹਾਂ ਦਾਅਵਾ ਕੀਤਾ ਕਿ ਇਹ ਪਾਰਟੀਆਂ ਆਪਣੇ ਵੋਟ ਬੈਂਕਾਂ ਦੀ ਰਾਖੀ ਕਰਨੀਆਂ ਚਾਹੁੰਦੀਆਂ ਹਨ ਤੇ ਇਸ ਲਈ ਅਜਿਹੇ ਸਮੇਂ ਕਦੇ ਵੀ ਪ੍ਰਤੀਕਿਰਿਆ ਨਹੀਂ ਦਿੰਦੀਆਂ ਜਦੋਂ ਘੱਟ ਗਿਣਤੀਆਂ ਦੇ ਮੈਂਬਰਾਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ। ਸ੍ਰੀ ਓਵੈਸੀ ਨੇ ਕਿਹਾ,'ਜੇਕਰ ਭਾਰਤ ਕਿਸੇ ਦਾ ਹੈ ਤਾਂ ਇਹ ਦ੍ਰਵਿੜਾਂ ਤੇ ਆਦਿਵਾਸੀਆਂ ਦਾ ਹੈ।' ਉਨ੍ਹਾਂ ਕਿਹਾ,'ਉਹ (ਦੂਜੀਆਂ ਪਾਰਟੀਆਂ) 600 ਸਾਲਾਂ ਦੀ ਮਿਸਾਲ ਦਿੰਦੀਆਂ ਹਨ, ਪਰ ਮੈਂ ਤੁਹਾਨੂੰ 65,000 ਤੋਂ ਵੱਧ ਸਾਲਾਂ ਦੀ ਉਦਾਹਰਨ ਦਿੰਦਾ ਹਾਂ। ਇਹ ਮੁਲਕ ਠਾਕਰੇ, ਪਵਾਰ, ਓਵੈਸੀ, ਮੋਦੀ ਜਾਂ ਸ਼ਾਹ ਦਾ ਨਹੀਂ ਬਲਕਿ ਦ੍ਰਵਿੜਾਂ ਤੇ ਆਦਿਵਾਸੀਆਂ ਦਾ ਹੈ।' ਸ੍ਰੀ ਓਵੈਸੀ ਨੇ ਕਿਹਾ ਕਿ ਇਹ ਧਰਮ ਨਿਰਪੱਖ ਅਖਵਾਉਂਦੀਆਂ ਪਾਰਟੀਆਂ ਕਦੇ ਵੀ ਉਨ੍ਹਾਂ ਦੀ ਮਦਦ ਲਈ ਨਹੀਂ ਅੱਪੜਦੀਆਂ ਕਿਉਂਕਿ ਉਨ੍ਹਾਂ ਨੂੰ ਸਿਰਫ਼ ਵੋਟ ਬੈਂਕ ਨਾਲ ਮਤਲਬ ਹੈ। -ਪੀਟੀਆਈ



Most Read

2024-09-20 06:48:21