Breaking News >> News >> The Tribune


ਰਾਮ ਮੰਦਰ ਮਗਰੋਂ ਕਾਸ਼ੀ ਤੇ ਮਥੁਰਾ ਲਈ ਵੀ ਜਾਗਰੂਕਤਾ ਵਧੀ: ਯੋਗੀ


Link [2022-05-30 07:59:51]



ਲਖਨਊ, 29 ਮਈ

ਯੂਪੀ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਕਿਹਾ ਹੈ ਕਿ ਅਯੁੱਧਿਆ ਵਿੱਚ ਰਾਮ ਮੰਦਰ ਦੀ ਉਸਾਰੀ ਤੋਂ ਬਾਅਦ ਹੁਣ ਕਾਸ਼ੀ, ਮਥੁਰਾ, ਵ੍ਰਿੰਦਾਵਨ, ਵਿੰਧਿਆਵਾਸਿਨੀ ਧਾਮ ਤੇ ਨੈਮਿਸ਼ ਧਾਮ 'ਚ ਵੀ ਇਸੇ ਦਿਸ਼ਾ 'ਚ ਜਾਗਰੂਕਤਾ ਵਧੀ ਹੈ। ਉਨ੍ਹਾਂ ਇੱਥੇ ਭਾਜਪਾ ਦੀ ਇੱਕ ਦਿਨਾ ਕਾਰਜਕਾਰਨੀ ਮੀਟਿੰਗ ਵਿੱਚ ਦੱਸਿਆ ਕਿ ਸੂਬੇ ਵਿੱਚ ਕੋਈ ਫ਼ਿਰਕੂ ਦੰਗਾ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਇਹ ਪਹਿਲੀ ਵਾਰ ਸੀ ਕਿ ਈਦ ਤੋਂ ਪੂਰਬਲੇ ਸ਼ੁੱਕਰਵਾਰ ਨੂੰ ਸੂਬੇ ਵਿੱਚ ਸੜਕਾਂ 'ਤੇ ਨਮਾਜ਼ ਅਦਾ ਨਹੀਂ ਕੀਤੀ ਗਈ। ਮੁੱਖ ਮੰਤਰੀ ਆਦਿਤਿਆਨਾਥ ਨੇ ਕਾਸ਼ੀ ਵਿਸ਼ਵਨਾਥ ਮੰਦਰ ਲਾਂਘੇ (ਕੌਰੀਡੋਰ) ਦਾ ਹਵਾਲਾ ਦਿੰਦਿਆਂ ਕਿਹਾ ਕਿ ਰੋਜ਼ਾਨਾ ਇੱਕ ਲੱਖ ਸ਼ਰਧਾਲੂ ਇਸ ਥਾਂ 'ਤੇ ਮੱਥਾ ਟੇਕਣ ਲਈ ਆਉਂਦੇ ਹਨ। ਉਨ੍ਹਾਂ ਦੱਸਿਆ,'ਰਾਮ ਨੌਮੀ ਤੇ ਹਨੂਮਾਨ ਜੈਅੰਤੀ ਸ਼ਾਂਤੀਪੂਰਨ ਢੰਗ ਨਾਲ ਮਨਾਏ ਗਏ। ਇਹ ਪਹਿਲੀ ਵਾਰ ਸੀ ਕਿ ਈਦ ਤੋਂ ਪੂਰਬਲੇ ਸ਼ੁੱਕਰਵਾਰ ਨੂੰ ਸੂਬੇ ਵਿੱਚ ਸੜਕਾਂ 'ਤੇ ਨਮਾਜ਼ ਅਦਾ ਨਹੀਂ ਕੀਤੀ ਗਈ। ਨਮਾਜ਼ ਲਈ ਨਿਸ਼ਚਿਤ ਅਸਥਾਨ ਮਸਜਿਦਾਂ ਹੁੰਦੀਆਂ ਹਨ, ਜਿੱਥੇ ਧਾਰਮਿਕ ਸਮਾਗਮ ਕਰਵਾਏ ਜਾ ਸਕਦੇ ਹਨ।' ਯੂਪੀ ਵਿੱਚ ਭਾਜਪਾ ਦੀ ਸੂਬਾਈ ਕਾਰਜਕਾਰਨੀ ਮੀਟਿੰਗ ਵਿੱਚ ਉਨ੍ਹਾਂ ਪਾਰਟੀ ਕਾਰਕੁਨਾਂ ਨੂੰ ਸਾਲ 2024 ਦੀਆਂ ਲੋਕ ਸਭਾ ਚੋਣਾਂ ਲਈ ਤਿਆਰੀ ਕਰਨ ਦਾ ਸੱਦਾ ਦਿੱਤਾ।

ਕਾਸ਼ੀ ਵਿਸ਼ਵਨਾਥ ਮੰਦਰ ਦੇ ਲਾਂਘੇ (ਕੌਰੀਡੋਰ) ਵੱਲ ਸੰਕੇਤ ਕਰਦਿਆਂ ਸ੍ਰੀ ਆਦਿਤਿਆਨਾਥ ਨੇ ਕਿਹਾ,'ਅਯੁੱਧਿਆ ਵਿੱਚ ਰਾਮ ਮੰਦਰ ਦੀ ਉਸਾਰੀ ਦੀ ਸ਼ੁਰੂਆਤ ਮਗਰੋਂ ਕਾਸ਼ੀ 'ਚ ਮੌਜੂਦਾ ਮਾਹੌਲ ਸਾਡੇ ਸਾਹਮਣੇ ਹੈ। ਮਥੁਰਾ ਵ੍ਰਿੰਦਾਵਨ, ਵਿੰਧਿਆਵਾਸਿਨੀ ਧਾਮ, ਨੈਮਿਸ਼ ਧਾਮ ਇੱਕ ਵਾਰ ਮੁੜ ਜਾਗ ਰਹੇ ਹਨ। ਇਸ ਸਥਿਤੀ 'ਚ ਸਾਨੂੰ ਸਾਰਿਆਂ ਨੂੰ ਇੱਕ ਵਾਰ ਅੱਗੇ ਵੱਲ ਵਧਣਾ ਪਵੇਗਾ।' -ਪੀਟੀਆਈ



Most Read

2024-09-20 06:47:26