Breaking News >> News >> The Tribune


ਤ੍ਰਿਣਮੂਲ ਕਾਂਗਰਸ ਦੇ ਦੋ ਧੜਿਆਂ ਵਿਚਾਲੇ ਝੜਪ


Link [2022-05-30 07:59:51]



ਮਾਲਦਾ, 29 ਮਈ

ਪੱਛਮੀ ਬੰਗਾਲ ਦੇ ਮਾਲਦਾ ਜ਼ਿਲ੍ਹੇ ਵਿੱਚ ਤ੍ਰਿਣਮੂਲ ਕਾਂਗਰਸ ਦੇ ਦੋ ਧੜਿਆਂ ਵਿਚਾਲੇ ਹੋਈ ਝੜਪ ਦੌਰਾਨ ਇੱਕ-ਦੂਜੇ 'ਤੇ ਦੇਸੀ ਬੰਬ ਸੁੱਟੇ ਗਏ ਅਤੇ ਘਰਾਂ ਦੀ ਭੰਨ-ਤੋੜ ਕੀਤੀ ਗਈ। ਜਾਣਕਾਰੀ ਅਨੁਸਾਰ ਮਾਣਿਕਚੱਕ ਬਲਾਕ ਦੇ ਗੋਪਾਲਪੁਰ ਬਾਲੂਟੋਲਾ ਇਲਾਕੇ ਵਿੱਚ ਪੰਚਾਇਤ ਸਮਿਤੀ ਦੇ ਅਧਿਕਾਰੀ ਸੈਫੂਦੀਨ ਸ਼ੇਖ ਦੀ ਅਗਵਾਈ ਵਾਲੇ ਧੜੇ ਦੀ ਕਿਸੇ ਕਾਰਨ ਖੇਤਰੀ ਪ੍ਰਧਾਨ ਨਾਸਿਰ ਅਲੀ ਦੀ ਅਗਵਾਈ ਵਾਲੇ ਧੜੇ ਨਾਲ ਝੜਪ ਹੋ ਗਈ। ਪੁਲੀਸ ਨੇ ਦੱਸਿਆ ਕਿ ਇਸ ਦੌਰਾਨ ਦੇਸੀ ਬੰਬ ਸੁੱਟੇ ਗਏ ਅਤੇ ਘੱਟੋ-ਘੱਟ 12 ਘਰਾਂ ਦੀ ਭੰਨ-ਤੋੜ ਕੀਤੀ ਗਈ। ਮਾਣਿਕਚੱਕ ਦੀ ਵਿਧਾਇਕਾ ਸਾਬਿਤਰੀ ਮਿੱਤਰਾ ਨੇ ਕਿਹਾ ਕਿ ਦੋਹਾਂ ਆਗੂਆਂ ਵਿਚਾਲੇ ਪੁਰਾਣਾ ਜ਼ਮੀਨੀ ਵਿਵਾਦ ਚੱਲ ਰਿਹਾ ਹੈ, ਜਿਸ ਕਾਰਨ ਪਹਿਲਾਂ ਵੀ ਇਨ੍ਹਾਂ ਵਿਚਾਲੇ ਝੜਪਾਂ ਹੋ ਚੁੱਕੀਆਂ ਹਨ। ਉਨ੍ਹਾਂ ਕਿਹਾ, ''ਇਸ ਦਾ ਤ੍ਰਿਣਮੂਲ ਕਾਂਗਰਸ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।'' -ਪੀਟੀਆਈ



Most Read

2024-09-20 07:04:24