Sport >> The Tribune


ਖੇਲੋ ਇੰਡੀਆ ’ਚ ਪਹਿਲੀ ਵਾਰ ਸ਼ਾਮਲ ਹੋਵੇਗਾ ਗਤਕਾ


Link [2022-05-30 07:57:58]



ਚੰਡੀਗੜ੍ਹ: ਹਰਿਆਣਾ ਵਿੱਚ ਹੋਣ ਵਾਲੀਆਂ ਖੇਲੋ ਇੰਡੀਆ ਯੂਥ ਖੇਡਾਂ ਵਿੱਚ ਪਹਿਲੀ ਵਾਰ ਗਤਕਾ ਸ਼ਾਮਲ ਹੋਣ ਜਾ ਰਿਹਾ ਹੈ। ਨੈਸ਼ਨਲ ਗਤਕਾ ਐਸੋਸੀਏਸ਼ਨ ਆਫ਼ ਇੰਡੀਆ ਦੇ ਪ੍ਰਧਾਨ ਹਰਜੀਤ ਸਿੰਘ ਗਰੇਵਾਲ ਨੇ ਦੱਸਿਆ ਕਿ 4 ਤੋਂ 6 ਜੂਨ ਤੱਕ ਤਾਊ ਦੇਵੀ ਲਾਲ ਸਪੋਰਟਸ ਕੰਪਲੈਕਸ, ਪੰਚਕੂਲਾ ਵਿੱਚ ਗਤਕੇ ਦੇ ਮੁਕਾਬਲੇ ਹੋਣਗੇ, ਜਿਸ ਵਿੱਚ 16 ਸੂਬਿਆਂ ਦੇ 256 ਲੜਕੇ ਅਤੇ ਲੜਕੀਆਂ ਹਿੱਸਾ ਲੈਣਗੇ। ਸ੍ਰੀ ਗਰੇਵਾਲ ਨੇ ਕਿਹਾ ਕਿ ਸਪੋਰਟਸ ਅਥਾਰਟੀ ਆਫ਼ ਇੰਡੀਆ ਵੱਲੋਂ ਇਸ ਖੇਡ ਮਹਾਕੁੰਭ ਨੂੰ ਸਫ਼ਲਤਾਪੂਰਵਕ ਨੇਪਰੇ ਚਾੜ੍ਹਨ ਲਈ ਉਚੇਚੇ ਤੌਰ 'ਤੇ ਗੇਮਜ਼ ਟੈਕਨੀਕਲ ਕੰਡਕਟ ਕਮੇਟੀ ਗਠਤ ਕੀਤੀ ਗਈ ਹੈ। -ਟਨਸ



Most Read

2024-09-19 19:09:42