Sport >> The Tribune


ਰਿਆਲ ਮੈਡਰਿਡ ਨੇ ਚੈਂਪੀਅਨਜ਼ ਲੀਗ ਜਿੱਤੀ


Link [2022-05-30 07:57:58]



ਪੈਰਿਸ: ਇੱਥੇ ਚੈਂਪੀਅਨਜ਼ ਲੀਗ ਦੇ ਫਾਈਨਲ ਵਿੱਚ ਬ੍ਰਾਜ਼ੀਲ ਦੇ ਖਿਡਾਰੀ ਵਿਨੀਸੀਅਸ ਜੂਨੀਅਰ ਦੇ ਗੋਲ ਦੀ ਬਦੌਲਤ ਰਿਆਲ ਮੈਡਰਿਡ ਨੇ ਲਿਵਰਪੂਲ ਨੂੰ 1-0 ਨਾਲ ਹਰਾ ਕੇ 14ਵੀਂ ਵਾਰ ਖਿਤਾਬ ਆਪਣੇ ਨਾਮ ਕਰ ਲਿਆ। ਵਿਨੀਸੀਅਸ ਨੇ ਮੈਚ ਦੇ 59ਵੇਂ ਮਿੰਟ ਵਿੱਚ ਗੋਲ ਕੀਤਾ। ਉਸ ਤੋਂ ਇਲਾਵਾ ਰਿਆਲ ਮੈਡਰਿਡ ਨੂੰ ਚੈਂਪੀਅਨ ਬਣਾਉਣ ਦਾ ਸਿਹਰਾ ਗੋਲਕੀਪਰ ਥੀਬੌਟ ਕੋਰਟੋਇਸ ਨੂੰ ਜਾਂਦਾ ਹੈ, ਜਿਸ ਨੇ ਸ਼ਾਨਦਾਰ ਡਿਫੈਂਸ ਦਿਖਾਉਂਦਿਆਂ ਸਾਦੀਓ ਮਾਨੇ ਅਤੇ ਮੁਹੰਮਦ ਸਾਲਾਹ ਦੀਆਂ ਗੋਲ ਕਰਨ ਦੀਆਂ ਕੋਸ਼ਿਸ਼ਾਂ ਨਾਕਾਮ ਕਰ ਦਿੱਤੀਆਂ। ਪਿਛਲੇ ਚੈਂਪੀਅਨਜ਼ ਲੀਗ ਫਾਈਨਲ ਵਾਂਗ ਇਹ ਮੁਕਾਬਲਾ ਵੀ ਦਰਸ਼ਕਾਂ ਦੇ ਹੰਗਾਮੇ ਕਾਰਨ ਪ੍ਰਭਾਵਿਤ ਹੋਇਆ। -ਪੀਟੀਆਈ



Most Read

2024-09-19 12:24:47