World >> The Tribune


ਕਾਂਗੋ ’ਚ ਭਾਰਤੀ ਸ਼ਾਂਤੀ ਸੈਨਿਕਾਂ ਵੱਲੋਂ ਹਮਲਾ ਨਾਕਾਮ


Link [2022-05-30 06:53:59]



ਸੰਯੁਕਤ ਰਾਸ਼ਟਰ: ਸੰਯੁਕਤ ਰਾਸ਼ਟਰ ਦੇ ਅਧਿਕਾਰੀਆਂ ਨੇ ਦੱਸਿਆ ਕਿ ਭਾਰਤੀ ਸ਼ਾਂਤੀ ਸੈਨਾ ਸਮੇਤ ਹੋਰ ਮੁਲਕਾਂ ਦੇ ਸ਼ਾਂਤੀ ਸੈਨਿਕਾਂ ਨੇ ਕਾਂਗੋ 'ਚ ਇੱਕ ਹਥਿਆਰਬੰਦ ਗਰੁੱਪ ਵੱਲੋਂ ਕੀਤੇ ਗਏ ਹਮਲੇ ਨੂੰ ਨਾਕਾਮ ਕਰ ਦਿੱਤਾ ਹੈ। ਉਨ੍ਹਾਂ ਆਮ ਲੋਕਾਂ ਦੀ ਰਾਖੀ ਲਈ ਸ਼ਾਂਤੀ ਸੈਨਿਕਾਂ ਵੱਲੋਂ ਨਿਭਾਈ ਗਈ ਭੂਮਿਕਾ ਦੀ ਵੀ ਸ਼ਲਾਘਾ ਕੀਤੀ ਹੈ। ਜ਼ਿਕਰਯੋਗ ਹੈ ਕਿ ਜਮਹੂਰੀ ਗਣਰਾਜ ਕਾਂਗੋ 'ਚ ਸੰਯੁਕਤ ਰਾਸ਼ਟਰ ਆਰਗੇਨਾਈਜ਼ੇਸ਼ਨ ਦੇ ਸਥਿਰਤਾ ਮਿਸ਼ਨ 'ਚ ਭਾਰਤ ਦੇ 1888 ਫੌਜੀ ਤੇ 139 ਪੁਲੀਸ ਮੁਲਾਜ਼ਮ ਅਹਿਮ ਭੂਮਿਕਾ ਨਿਭਾਅ ਰਹੇ ਹਨ। ਸੰਯੁਕਤ ਰਾਸ਼ਟਰ ਦੇ ਅਮਨ ਸਥਾਪਤ ਕਰਨ ਸਬੰਧੀ ਮਿਸ਼ਨ 'ਚ ਭਾਰਤ ਉਨ੍ਹਾਂ ਮੁਲਕਾਂ 'ਚ ਸ਼ਾਮਲ ਹੈ ਜਿਸ ਦੇ ਜਵਾਨ ਵੱਡੀ ਗਿਣਤੀ 'ਚ ਇਸ ਮਿਸ਼ਨ 'ਚ ਸ਼ਾਮਲ ਹਨ। -ਪੀਟੀਆਈ



Most Read

2024-09-19 16:20:54