Breaking News >> News >> The Tribune


ਸ਼ਿਓਕ ਨਦੀ ’ਚ ਵਾਹਨ ਡਿੱਗਣ ਕਾਰਨ ਹਲਾਕ ਜਵਾਨਾਂ ਦੇ ਨਾਵਾਂ ਦਾ ਖੁਲਾਸਾ


Link [2022-05-29 06:46:05]



ਟ੍ਰਿਬਿਊਨ ਨਿਊਜ਼ ਸਰਵਿਸ

ਨਵੀਂ ਦਿੱਲੀ, 28 ਮਈ

ਫੌਜ ਨੇ ਲੱਦਾਖ ਦੇ ਟੁਕਟੁਕ ਸੈਕਟਰ 'ਚ ਸ਼ਿਓਕ ਨਦੀ ਵਿੱਚ ਵਾਹਨ ਡਿੱਗਣ ਕਾਰਨ ਮਾਰੇ ਗਏ ਜਵਾਨਾਂ ਦੇ ਨਾਵਾ ਦਾ ਖੁਲਾਸਾ ਕੀਤਾ ਅਤੇ ਦੱਸਿਆ ਕਿ ਉਨ੍ਹਾਂ ਦੀਆਂ ਦੇਹਾਂ ਅੰਤਿਮ ਰਸਮਾਂ ਲਈ ਉਨ੍ਹਾਂ ਦੇ ਸਬੰਧਤ ਨਿਵਾਸ ਸਥਾਨਾਂ (ਸੂਬਿਆਂ ਵਿੱਚ) 'ਤੇ ਭੇਜ ਦਿੱਤੀਆਂ ਗਈਆਂ ਹਨ। ਹਾਦਸੇ ਵਿੱਚ ਜ਼ਖ਼ਮੀ ਹੋੲੇ 19 ਜਵਾਨਾਂ ਨੂੰ ਏਅਰਲਿਫਟ ਕਰਕੇ ਇਲਾਜ ਲਈ ਚੰਡੀਗੜ੍ਹ ਲਿਜਾਇਆ ਗਿਆ ਹੈ। ਦੱਸਣਯੋਗ ਹੈ ਕਿ ਸ਼ੁੱਕਰਵਾਰ ਨੂੰ ਫੌਜ ਦੇ ਜਵਾਨਾਂ ਨੂੰ ਲਿਜਾ ਰਿਹਾ ਵਾਹਨ ਸ਼ਿਓਕ ਨਦੀ 'ਚ ਜਾ ਡਿੱਗਣ ਸੱਤ ਜਵਾਨਾਂ ਦੀ ਮੌਤ ਹੋ ਗਈ ਜਦਕਿ 19 ਹੋਰ ਜ਼ਖ਼ਮੀ ਹੋ ਗਏ ਸਨ। ਫੌਜ ਨੇ ਟਵੀਟ ਕੀਤਾ ਕਿ ਹਾਦਸੇ 'ਚ ਜ਼ਖ਼ਮੀ ਹੋਏ ਜਵਾਨਾਂ ਨੂੰ ਗਰੀਨ ਕੋਰੀਡੋਰ ਰਾਹੀਂ ਇਲਾਜ ਲਈ ਚੰਡੀਗੜ੍ਹ ਦੇ ਕਮਾਂਡ ਹਸਪਤਾਲ ਲਿਜਾਇਆ ਗਿਆ ਹੈ। ਸਾਰਿਆਂ ਦੀ ਹਾਲਤ ਸਥਿਰ ਹੈ। ਮਾਰੇ ਗਏ ਜਵਾਨਾਂ ਵਿੱਚ ਸੂਬੇਦਾਰ ਸ਼ਿੰਦੇ ਵਿਜੈਰਾਓ (ਮਹਾਰਾਸ਼ਟਰ), ਨਾਇਬ ਸੂਬੇਦਾਰ ਗੁਰਦਯਾਲ ਸਾਹੂ (ਮੱਧ ਪ੍ਰਦੇਸ਼), ਨਇਕ ਸੰਦੀਪ ਪਾਲ, ਹਜ਼ਾਰੀਬਾਗ (ਝਾਰਖੰਡ), ਨਾਇਕ ਰਾਮਾਨੁਜਕੁਮਾਰ, ਪਟਨਾ (ਬਿਹਾਰ), ਨਾਇਕ ਜਾਧਵ ਪ੍ਰਸ਼ਾਂਤ ਸ਼ਿਵਾਜੀ, ਕੋਹਲਾਪੁਰ (ਮਹਾਰਾਸ਼ਟਰ), ਅਤੇ ਲਾਂਸ ਨਾਇਕ ਬੱਪਾਦਿੱਤਿਆ ਖੁਟੀਆ (ਪੱਛਮੀ ਬੰਗਾਲ) ਸ਼ਾਮਲ ਹਨ ਅਤੇ ਉਨ੍ਹਾਂ ਦੀਆਂ ਦੇਹਾਂ ਦਿੱਲੀ ਤੋਂ ਉਨ੍ਹਾਂ ਦੇ ਸਬੰਧਤ ਸਥਾਨਾਂ ਨੂੰ ਭੇਜ ਦਿੱਤੀਆਂ ਗਈਆਂ।



Most Read

2024-09-20 06:48:21