Breaking News >> News >> The Tribune


ਸੀਬੀਆਈ ਮੇਰੇ ਨਾਲ ਟੈਸਟ ਕ੍ਰਿਕਟ ਖੇਡ ਰਹੀ ਹੈ: ਕਾਰਤੀ


Link [2022-05-29 06:46:05]



ਨਵੀਂ ਦਿੱਲੀ: ਸੀਬੀਆਈ ਨੇ ਕਾਂਗਰਸ ਦੇ ਸੰਸਦ ਮੈਂਬਰ ਕਾਰਤੀ ਚਿਦੰਬਰਮ ਨੂੰ ਤਲਵੰਡੀ ਸਾਬੋ ਪਾਵਰ ਪ੍ਰਾਜੈਕਟ ਦੇ ਨਿਰਮਾਣ ਵਿਚ ਸ਼ਾਮਲ ਚੀਨੀ ਕਰਮਚਾਰੀਆਂ ਨੂੰ 263 ਵੀਜ਼ੇ ਜਾਰੀ ਕਰਵਾਉਣ ਲਈ ਕਥਿਤ ਰਿਸ਼ਵਤ ਲੈਣ ਦੇ ਮਾਮਲੇ ਵਿਚ ਲਗਾਤਾਰ ਤੀਜੇ ਦਿਨ ਪੁੱਛ ਪੜਤਾਲ ਲਈ ਤਲਬ ਕੀਤਾ। ਕਾਰਤੀ ਤੋਂ ਸੀਬੀਆਈ ਨੇ ਅੱਠ ਘੰਟਿਆਂ ਤੱਕ ਪੁੱਛ-ਪੜਤਾਲ ਕੀਤੀ। ਮੀਡੀਆ ਨਾਲ ਗੱਲਬਾਤ ਕਰਦਿਆਂ ਕਾਰਤੀ ਨੇ ਕਿਹਾ ਕਿ ਉਨ੍ਹਾਂ ਸੀਬੀਆਈ ਵੱਲੋਂ ਸੰਸਦੀ ਕਮੇਟੀ ਨਾਲ ਜੁੜੇ ਕਾਗਜ਼ਾਤ ਲਿਜਾਣ ਦੀ ਸ਼ਿਕਾਇਤ ਲੋਕ ਸਭਾ ਸਪੀਕਰ ਓਮ ਬਿਰਲਾ ਕੋਲ ਕੀਤੀ ਹੈ ਅਤੇ ਉਹ ਜਵਾਬ ਦੀ ਉਡੀਕ ਕਰ ਰਹੇ ਹਨ। ਉਨ੍ਹਾਂ ਪੁੱਛ-ਪੜਤਾਲ ਨੂੰ ਟੈਸਟ ਕ੍ਰਿਕਟ ਮੈਚ ਵਾਂਗ ਕਰਾਰ ਦਿੱਤਾ ਤੇ ਕਿਹਾ ਕਿ ਸਿਆਸੀ ਬਦਲਾਖੋਰੀ ਤਹਿਤ ਜਾਣਬੁੱਝ ਕੇ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। -ਆਈਏਐਨਐਸ



Most Read

2024-09-20 07:18:49