Breaking News >> News >> The Tribune


ਬੰਗਾਲ ’ਚ ਨਿਆਂਪਾਲਿਕਾ ਦਾ ਕੁਝ ਹਿੱਸਾ ਪੱਖਪਾਤੀ: ਅਭਿਸ਼ੇਕ


Link [2022-05-29 06:46:05]



ਕੋਲਕਾਤਾ: ਕਲਕੱਤਾ ਹਾਈ ਕੋਰਟ ਦੇ ਕੁਝ ਹੁਕਮਾਂ 'ਤੇ ਸਵਾਲ ਖੜ੍ਹੇ ਕਰਦਿਆਂ ਟੀਐਮਸੀ ਆਗੂ ਅਭਿਸ਼ੇਕ ਬੈਨਰਜੀ ਨੇ ਅੱਜ ਕਿਹਾ ਕਿ ਨਿਆਂਪਾਲਿਕਾ ਦਾ ਇਕ ਵਰਗ ਪੱਖਪਾਤੀ ਫ਼ੈਸਲੇ ਲੈ ਰਿਹਾ ਹੈ। ਜ਼ਿਕਰਯੋਗ ਹੈ ਕਿ ਹਾਲ ਹੀ ਵਿਚ ਹਾਈ ਕੋਰਟ ਨੇ ਸੀਬੀਆਈ ਜਾਂਚਾਂ ਬਾਰੇ ਲਗਾਤਾਰ ਕੁਝ ਹੁਕਮ ਜਾਰੀ ਕੀਤੇ ਹਨ ਜੋ ਕਿ ਪੱਛਮੀ ਬੰਗਾਲ ਸਰਕਾਰ ਦੇ ਖ਼ਿਲਾਫ਼ ਜਾ ਰਹੇ ਹਨ। ਬੈਨਰਜੀ ਨੇ ਹਲਦੀਆ ਵਿਚ ਇਕ ਜਨਤਕ ਰੈਲੀ 'ਚ ਕਿਹਾ, 'ਮੈਨੂੰ ਇਹ ਕਹਿੰਦਿਆਂ ਬਹੁਤ ਬੁਰਾ ਲੱਗ ਰਿਹਾ ਹੈ ਕਿ ਨਿਆਂਪਾਲਿਕਾ ਦੇ ਕੁਝ ਮੈਂਬਰ ਦੂਜਿਆਂ ਦੇ ਇਸ਼ਾਰਿਆਂ 'ਤੇ ਏਜੰਟਾਂ ਵਜੋਂ ਕੰਮ ਕਰ ਰਹੇ ਹਨ। ਉਹ ਕਈ ਛੋਟੇ ਕੇਸਾਂ ਨੂੰ ਸੀਬੀਆਈ ਹਵਾਲੇ ਕਰ ਰਹੇ ਹਨ। ਹੱਤਿਆ ਦੇ ਕੇਸਾਂ ਵਿਚ ਕਾਰਵਾਈ ਰੋਕੀ ਜਾ ਰਹੀ ਹੈ। ਅਜਿਹਾ ਕਿਵੇਂ ਹੋ ਸਕਦਾ ਹੈ।' ਬੈਨਰਜੀ ਨੇ ਨਾਲ ਹੀ ਕਿਹਾ ਕਿ ਉਨ੍ਹਾਂ ਨੂੰ ਪਤਾ ਹੈ ਕਿ ਨਿਆਂਪਾਲਿਕਾ ਅਜਿਹੀਆਂ ਟਿੱਪਣੀਆਂ ਲਈ ਉਸ ਨੂੰ ਕਾਨੂੰਨੀ ਤੌਰ 'ਤੇ ਖਿੱਚ ਸਕਦੀ ਹੈ। ਕੁਝ ਲੋਕਾਂ ਨੂੰ ਇਨ੍ਹਾਂ ਟਿੱਪਣੀਆਂ ਨਾਲ ਤਕਲੀਫ਼ ਹੋ ਸਕਦੀ ਹੈ। ਟੀਐਮਸੀ ਆਗੂ ਨੇ ਕਿਹਾ ਕਿ ਉਸ ਖ਼ਿਲਾਫ਼ ਮੁਕੱਦਮੇ ਵੀ ਚਲਾਏ ਜਾ ਸਕਦੇ ਹਨ ਪਰ ਉਹ ਸੱਚ ਬੋਲਣ ਤੋਂ ਡਰਨਗੇ ਨਹੀਂ। ਉਨ੍ਹਾਂ ਕਿਹਾ ਕਿ ਉਹ ਅਗਾਂਹ ਵੀ ਅਜਿਹਾ ਕਰਦੇ ਰਹਿਣਗੇ। ਅਭਿਸ਼ੇਕ ਦੀਆਂ ਟਿੱਪਣੀਆਂ ਤੋਂ ਬਾਅਦ ਵਿਰੋਧੀ ਧਿਰਾਂ ਨੇ ਉਨ੍ਹਾਂ ਨੂੰ ਨਿਸ਼ਾਨਾ ਬਣਾਇਆ ਹੈ। ਭਾਜਪਾ ਨੇ ਕਿਹਾ ਕਿ ਬੈਨਰਜੀ ਦੀਆਂ ਟਿੱਪਣੀਆਂ ਦਰਸਾਉਂਦੀਆਂ ਹਨ ਕਿ ਤ੍ਰਿਣਮੂਲ ਆਗੂ ਡਰੇ ਹੋਏ ਹਨ। ਉਨ੍ਹਾਂ ਕਿਹਾ ਕਿ ਅਭਿਸ਼ੇਕ ਨੇ ਅਦਾਲਤ ਦੀ ਹੱਤਕ ਕੀਤੀ ਹੈ। -ਆਈਏਐੱਨਐੱਸ



Most Read

2024-09-20 07:03:33