Breaking News >> News >> The Tribune


ਮਲਿਕ ਦੀ ਸਜ਼ਾ ’ਤੇ ਓਆਈਸੀ ਦੇ ਰੁਖ਼ ਦੀ ਭਾਰਤ ਵੱਲੋਂ ਨਿਖੇਧੀ


Link [2022-05-29 06:46:05]



ਨਵੀਂ ਦਿੱਲੀ: ਇਸਲਾਮਿਕ ਸਹਿਯੋਗ ਸੰਗਠਨ (ਓਆਈਸੀ) ਦੇ ਮਨੁੱਖੀ ਹੱਕ ਕਮਿਸ਼ਨ ਵੱਲੋਂ ਕਸ਼ਮੀਰੀ ਵੱਖਵਾਦੀ ਯਾਸੀਨ ਮਲਿਕ ਨੂੰ ਹੋਈ ਸਜ਼ਾ ਬਾਰੇ ਦਿੱਤੀ ਪ੍ਰਤੀਕਿਰਿਆ ਦੀ ਭਾਰਤ ਨੇ ਨਿਖੇਧੀ ਕੀਤੀ ਹੈ। ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਇਹ ਟਿੱਪਣੀਆਂ 'ਬਰਦਾਸ਼ਤ ਨਹੀਂ ਕੀਤੀਆਂ ਜਾ ਸਕਦੀਆਂ। ਭਾਰਤ ਨੇ ਕਿਹਾ ਕਿ ਇਨ੍ਹਾਂ ਰਾਹੀਂ ਓਆਈਸੀ ਦੇ ਕਮਿਸ਼ਨ ਨੇ ਅਸਿੱਧੇ ਤੌਰ 'ਤੇ ਮਲਿਕ ਦੇ ਅਪਰਾਧਾਂ ਦਾ ਸਮਰਥਨ ਹੀ ਕੀਤਾ ਹੈ। ਭਾਰਤ ਨੇ ਕਿਹਾ ਕਿ ਦੁਨੀਆ ਅਤਿਵਾਦ ਪ੍ਰਤੀ ਬਿਲਕੁਲ ਨਰਮੀ ਨਹੀਂ ਵਰਤਣਾ ਚਾਹੁੰਦੀ ਤੇ ਓਆਈਸੀ ਨੂੰ ਚਾਹੀਦਾ ਹੈ ਕਿ ਉਹ ਇਸ ਸਜ਼ਾ ਨੂੰ ਗਲਤ ਠਹਿਰਾਉਣ ਦੀ ਕੋਸ਼ਿਸ਼ ਨਾ ਕਰੇ। ਟਵੀਟ ਕਰਦਿਆਂ ਕਮਿਸ਼ਨ ਨੇ ਕਿਹਾ ਸੀ ਕਿ ਉਹ ਕਸ਼ਮੀਰੀ ਸਿਆਸਤਦਾਨ ਯਾਸੀਨ ਮਲਿਕ ਨੂੰ ਹੋਈ 'ਗੈਰਕਾਨੂੰਨੀ ਸਜ਼ਾ' ਦੀ ਨਿਖੇਧੀ ਕਰਦੇ ਹਨ। ਉਨ੍ਹਾਂ ਕਿਹਾ ਸੀ ਕਿ ਦੋਸ਼ ਝੂਠੇ ਹਨ ਤੇ ਸੁਣਵਾਈ ਸਹੀ ਨਹੀਂ ਹੋਈ। ਉਨ੍ਹਾਂ ਕਿਹਾ ਸੀ ਕਿ ਮਲਿਕ ਨੂੰ ਅਣਮਨੁੱਖੀ ਹਾਲਤਾਂ ਵਿਚ ਜੇਲ੍ਹ ਵਿਚ ਰੱਖਿਆ ਗਿਆ ਜੋ ਕਿ ਭਾਰਤ ਵੱਲੋਂ ਕਸ਼ਮੀਰੀ ਮੁਸਲਮਾਨਾਂ ਨਾਲ ਕੀਤੇ ਜਾ ਰਹੇ ਪੱਖਪਾਤ ਨੂੰ ਦਰਸਾਉਂਦਾ ਹੈ। -ਆਈਏਐਨਐੱਸ



Most Read

2024-09-20 07:08:23