Breaking News >> News >> The Tribune


ਰਾਣਾ ਜੋੜੇ ਨੇ ਨਾਗਪੁਰ ਦੇ ਮੰਦਰ ’ਚ ਕੀਤਾ ਹਨੂੰਮਾਨ ਚਾਲੀਸਾ ਦਾ ਪਾਠ


Link [2022-05-29 06:46:05]



ਨਾਗਪੁਰ: ਆਜ਼ਾਦ ਸੰਸਦ ਮੈਂਬਰ ਨਵਨੀਤ ਰਾਣਾ ਅਤੇ ਉਸ ਦੇ ਵਿਧਾਇਕ ਪਤੀ ਰਵੀ ਰਾਣਾ ਅੱਜ ਦਿੱਲੀ ਤੋਂ ਨਾਗਪੁਰ ਪਹੁੰਚੇ ਤੇ ਉਨ੍ਹਾਂ ਇੱਥੋਂ ਦੇ ਸਥਾਨਕ ਮੰਦਰ 'ਚ ਹਨੂੰਮਾਨ ਚਾਲੀਸਾ ਦਾ ਪਾਠ ਕੀਤਾ। ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਊਧਵ ਠਾਕਰੇ ਦੀ ਨਿੱਜੀ ਰਿਹਾਇਸ਼ ਅੱਗੇ ਹਨੂੰਮਾਨ ਚਾਲੀਸਾ ਦਾ ਪਾਠ ਕਰਨ ਦੀ ਕੋਸ਼ਿਸ਼ ਦੇ ਦੋਸ਼ ਹੇਠ ਰਾਣਾ ਜੋੜੇ ਨੂੰ 23 ਅਪਰੈਲ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਉਨ੍ਹਾਂ ਦੋਵਾਂ ਨੂੰ ਮੁੰਬਈ ਦੀ ਵਿਸ਼ੇਸ਼ ਅਦਾਲਤ ਨੇ 4 ਮਈ ਨੂੰ ਜ਼ਮਾਨਤ 'ਤੇ ਰਿਹਾਅ ਕੀਤਾ ਸੀ। ਅਮਰਾਵਤੀ ਤੋਂ ਲੋਕ ਸਭਾ ਮੈਂਬਰ ਨਵਨੀਤ ਰਾਣਾ ਨੇ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, 'ਅਸੀਂ ਇੱਥੇ ਹਨੂੰਮਾਨ ਚਾਲੀਸਾ ਦਾ ਪਾਠ ਕੀਤਾ ਤੇ ਆਰਤੀ ਉਤਾਰੀ ਹੈ। ਸੰਘਰਸ਼ ਜਾਰੀ ਰੱਖਣ ਤਹਿਤ ਅਸੀਂ ਇੱਥੇ ਆ ਕੇ ਪ੍ਰਾਰਥਨਾ ਕੀਤੀ ਤਾਂ ਜੋ ਰਾਜ ਤੋਂ ਸ਼ਨੀ ਦਾ ਸਰਾਪ ਦੂਰ ਕੀਤਾ ਜਾ ਸਕੇ। ਅਸੀਂ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਲਈ ਵੀ ਪ੍ਰਾਰਥਨਾ ਕੀਤੀ ਹੈ।' ਜ਼ਿਕਰਯੋਗ ਹੈ ਕਿ ਰਾਮ ਨਗਰ ਵਿਚਲੇ ਇਸੇ ਮੰਦਰ 'ਚ ਰਾਣਾ ਜੋੜੇ ਤੋਂ ਬਾਅਦ ਐੱਨਸੀਪੀ ਵਰਕਰਾਂ ਨੇ ਵੀ ਹਵਨ ਕੀਤਾ ਤੇ ਹਨੂੰਮਾਨ ਚਾਲੀਸਾ ਦਾ ਪਾਠ ਕੀਤਾ। -ਪੀਟੀਆਈ



Most Read

2024-09-20 07:09:22