Breaking News >> News >> The Tribune


ਹਿਜਾਬ ਵਿਵਾਦ: ਵਿਦਿਆਰਥੀਆਂ ਨੂੰ ਸਿਰਫ਼ ਵਰਦੀ ਪਹਿਨਣ ਦੀ ਇਜਾਜ਼ਤ


Link [2022-05-29 06:46:05]



ਕੋਪਲ (ਕਰਨਾਟਕ), 28 ਮਈ

ਦੱਖਣੀ ਕੰੰਨੜ ਜ਼ਿਲ੍ਹੇ ਵਿੱਚ ਹਿਜਾਬ ਦਾ ਮੁੱਦਾ ਮੁੜ ਉੱਭਰਨ 'ਤੇ ਕਰਨਾਟਕ ਦੇ ਸਿੱਖਿਆ ਮੰਤਰੀ ਬੀਸੀ ਨਾਗੇਸ਼ ਨੇ ਅੱਜ ਇੱਥੇ ਸਪੱਸ਼ਟ ਤੌਰ 'ਤੇ ਕਿਹਾ ਕਿ ਰਾਜ ਭਰ ਦੇ ਸਕੂਲਾਂ ਅਤੇ ਕਾਲਜਾਂ ਵਿੱਚ ਵਿਦਿਆਰਥੀਆਂ ਨੂੰ ਸਿਰਫ ਵਰਦੀ ਪਹਿਨਣ ਦੀ ਆਗਿਆ ਹੈ।

ਉਨ੍ਹਾਂ ਕਿਹਾ ਕਿ ਇਸ ਮੁੱਦੇ ਸਬੰਧੀ ਕਰਨਾਟਕ ਹਾਈ ਕੋਰਟ ਦੇ ਹੁਕਮਾਂ ਦੀ ਪਾਲਣਾ ਕੀਤੀ ਜਾਣੀ ਚਾਹੀਦੀ ਹੈ। ਮੰਤਰੀ ਦਾ ਇਹ ਬਿਆਨ ਮੰਗਲੁਰੂ ਦੇ ਯੂਨੀਵਰਸਿਟੀ ਕਾਲਜ ਵਿੱਚ ਸੈਂਕੜੇ ਵਿਦਿਆਰਥੀਆਂ ਵੱਲੋਂ ਵੀਰਵਾਰ ਨੂੰ ਕਲਾਸਾਂ ਵਿੱਚ ਹਿਜਾਬ ਪਹਿਨਣ ਸਬੰਧੀ ਕੀਤੇ ਗਏ ਪ੍ਰਦਰਸ਼ਨਾਂ ਮਗਰੋਂ ਆਇਆ ਹੈ। ਅਦਾਲਤ ਅਤੇ ਸਰਕਾਰੀ ਹੁਕਮਾਂ ਦੇ ਬਾਵਜੂਦ ਹਿਜਾਬ ਪਹਿਨਣ ਦੀ ਇਜਾਜ਼ਤ ਦੇਣ 'ਤੇ ਵਿਦਿਆਰਥੀਆਂ ਨੇ ਅਧਿਕਾਰੀਆਂ ਖ਼ਿਲਾਫ਼ ਗੁੱਸਾ ਜ਼ਾਹਰ ਕੀਤਾ। ਸਿੱਖਿਆ ਮੰਤਰੀ ਨੇ ਕਿਹਾ ਕਿ ਪਾਠ-ਪੁਸਤਕਾਂ ਪਹਿਲਾਂ ਹੀ ਛਪ ਚੁੱਕੀਆਂ ਹਨ।

ਉਨ੍ਹਾਂ ਵਿਰੋਧੀ ਧਿਰ ਕਾਂਗਰਸ 'ਤੇ ਦੋਸ਼ ਲਾਇਆ ਕਿ ਉਹ ਪਾਠ ਪੁਸਤਕਾਂ ਦੀ ਸੋਧ ਸਬੰਧੀ ਵਿਦਿਆਰਥੀਆਂ ਅਤੇ ਸੂਬੇ ਵਿੱਚ ਭੰਬਲਭੂਸਾ ਪੈਦਾ ਕਰ ਰਹੀ ਹੈ। -ਆਈਏਐੱਨਐੱਸ

ਕਾਲਜ ਵਿਦਿਆਰਥੀਆਂ ਨੂੰ ਮੋੜਿਆ

ਕੰਨੜਾ (ਕਰਨਾਟਕ): ਕਰਨਾਟਕ ਦੇ ਸਿੱਖਿਆ ਮੰਤਰੀ ਬੀਸੀ ਨਗੇਸ਼ ਦੇ ਕਲਾਸਾਂ ਅੰਦਰ ਸਿਰਫ਼ ਵਰਦੀ ਪਾਉਣਾ ਲਾਜ਼ਮੀ ਕਰਨ ਦੇ ਦਿਸ਼ਾ-ਨਿਰਦੇਸ਼ ਤਹਿਤ ਦੱਖਣੀ ਕੰਨੜ ਜ਼ਿਲ੍ਹੇ ਦੇ ਇੱਕ ਕਾਲਜ ਅਧਿਕਾਰੀਆਂ ਨੇ ਸ਼ਨਿਚਰਵਾਰ ਨੂੰ ਹਿਜਾਬ ਪਹਿਨ ਕੇ ਆਏ ਵਿਦਿਆਰਥੀਆਂ ਨੂੰ ਘਰ ਵਾਪਸ ਭੇਜ ਦਿੱਤਾ। ਇਹ ਘਟਨਾ ਮੰਗਲੁਰੂ ਦੇ ਯੂਨੀਵਰਸਿਟੀ ਕਾਲਜ ਦੀ ਹੈ। ਕਾਲਜ ਨੇ ਸਿੰਡੀਕੇਟ ਦੇ ਫ਼ੈਸਲੇ ਅਨੁਸਾਰ ਹਿਜਾਬ ਪਹਿਨਣ 'ਤੇ ਪਾਬੰਦੀ ਲਗਾਈ ਹੋਈ ਹੈ। ਹਾਲਾਂਕਿ ਜ਼ਿਆਦਾਤਰ ਮੁਸਲਿਮ ਵਿਦਿਆਰਥੀ ਸ਼ਨਿਚਰਵਾਰ ਨੂੰ ਬਿਨਾਂ ਹਿਜਾਬ ਦੇ ਕਲਾਸਾਂ ਵਿੱਚ ਹਾਜ਼ਰ ਹੋਏ ਪਰ 12 ਵਿਦਿਆਰਥੀ ਹਿਜਾਬ ਪਹਿਨ ਕੇ ਆਏ। ਕਾਲਜ ਪ੍ਰਿੰਸੀਪਲ ਨੇ ਉਨ੍ਹਾਂ ਨੂੰ ਕਲਾਸਾਂ ਵਿੱਚ ਜਾਣ ਤੋਂ ਰੋਕਿਆ ਅਤੇ ਨਾਲ ਹੀ ਲਾਇਬਰੇਰੀ ਵਿੱਚ ਜਾਣ ਦੀ ਆਗਿਆ ਵੀ ਨਹੀਂ ਦਿੱਤੀ ਗਈ, ਜਿਸ ਮਗਰੋਂ ਵਿਦਿਆਰਥੀ ਵਾਪਸ ਘਰ ਚਲੇ ਗਏ। -ਆਈਏਐੱਨਐੱਸ



Most Read

2024-09-20 06:49:53