Breaking News >> News >> The Tribune


ਤੱਟੀ ਸੁਰੱਖਿਆ ਮਜ਼ਬੂਤ ਬਣਾ ਰਹੀ ਹੈ ਸਰਕਾਰ: ਸ਼ਾਹ


Link [2022-05-29 06:46:05]



ਦਵਾਰਕਾ (ਗੁਜਰਾਤ), 28 ਮਈ

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਕੇਂਦਰ ਨਵੀਂ ਤਕਨੀਕ ਦੀ ਵਰਤੋਂ ਕਰਕੇ ਤੱਟੀ ਸੁਰੱਖਿਆ ਨੂੰ ਮਜ਼ਬੂਤ ਬਣਾਉਣ ਦੀ ਦਿਸ਼ਾ 'ਚ ਕੰਮ ਕਰ ਰਹੀ ਹੈ ਤਾਂ ਜੋ ਇਸ 'ਚ ਸੰਨ੍ਹ ਨਾ ਲੱਗ ਸਕੇ। ਗੁਜਰਾਤ ਦੇ ਦੇਵਭੂਮੀ ਦਵਾਰਕਾ ਜ਼ਿਲ੍ਹੇ 'ਚ ਕੌਮੀ ਤੱਟੀ ਪੁਲੀਸ ਅਕਾਦਮੀ (ਐੱਨਏਸੀਪੀ) ਦੇ ਦੌਰੇ ਦੌਰਾਨ ਅਮਿਤ ਸ਼ਾਹ ਨੇ ਇਹ ਗੱਲ ਕਹੀ।

ਬੀਐੱਸਐੱਫ ਨੇ ਇੱਕ ਬਿਆਨ 'ਚ ਕਿਹਾ ਕਿ ਗ੍ਰਹਿ ਮੰਤਰੀ ਨੇ ਵਿਗੜੇ ਹੋਏ ਮੌਸਮ ਤੇ ਭੂਗੋਲਿਕ ਚੁਣੌਤੀਆਂ ਵਾਲੇ ਇਲਾਕੇ ਵਿੱਚ ਸੰਸਥਾ ਸਥਾਪਤ ਕਰਨ ਲਈ ਬੀਐਸਐੱਸ ਗੁਜਰਾਤ ਫਰੰਟੀਅਰ ਤੇ ਐੱਨਏਸੀਪੀ ਵੱਲੋਂ ਕੀਤੀਆਂ ਗਈਆਂ ਕੋਸ਼ਿਸ਼ਾਂ ਦੀ ਸ਼ਲਾਘਾ ਕੀਤੀ। ਸ਼ਾਹ ਨੇ ਅਧਿਕਾਰੀਆਂ ਨਾਲ ਗੱਲਬਾਤ ਦੌਰਾਨ ਕਿਹਾ, 'ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਅਸੀਂ ਨਵੀਂ ਤਕਨੀਕ ਦੀ ਵਰਤੋਂ ਕਰਕੇ ਤੱਟੀ ਸੁਰੱਖਿਆ ਨੂੰ ਮਜ਼ਬੂਤ ਤੇ ਸੁੁਰੱਖਿਅਤ ਬਣਾਉਣ ਦੀ ਦਿਸ਼ਾ 'ਚ ਕੰਮ ਕਰ ਰਹੇ ਹਾਂ। ਅਸੀਂ ਸਮੁੰਦਰੀ ਖਤਰਿਆਂ ਨਾਲ ਨਜਿੱਠਣ ਲਈ ਤੱਟੀ ਸੁਰੱਖਿਆ ਦੀਆਂ ਚੁਣੌਤੀਆਂ ਦਾ ਗੰਭੀਰਤਾ ਨਾਲ ਮੁਲਾਂਕਣ ਕਰ ਰਹੇ ਹਾਂ।' ਉਨ੍ਹਾਂ ਭਰੋਸਾ ਜ਼ਾਹਿਰ ਕੀਤਾ ਕਿ ਇਹ ਅਕਾਦਮੀ ਭਵਿੱਖ 'ਚ ਦੇਸ਼ ਦੇ ਵੱਖ ਵੱਖ ਤਟੀ ਰਾਜਾਂ ਦੀ ਸਮੁੰਦਰੀ ਪੁਲੀਸ ਨੂੰ ਉੱਚ ਪੱਧਰੀ ਸਿਖਲਾਈ ਦੇਵੇਗੀ ਅਤੇ ਤੱਟੀ ਖੇਤਰਾਂ ਦੀ ਸੁਰੱਖਿਆ 'ਚ ਅਹਿਮ ਯੋਗਦਾਨ ਪਾਵੇਗੀ। ਬੀਐੱਸਐੱਫ ਗੁਜਰਾਤ ਫਰੰਟੀਅਰ ਦੇ ਇੰਸਪੈਕਟਰ ਜਨਰਲ ਜੀਐੱਸ ਮਲਿਕ ਨੇ ਗ੍ਰਹਿ ਮੰਤਰੀ ਨੂੰ ਦੱਸਿਆ ਕਿ ਪਿਛਲੇ ਛੇ ਮਹੀਨਿਆਂ 'ਚ ਗੁਜਰਾਤ ਤੇ ਮਹਾਰਾਸ਼ਟਰ ਸਮੇਤ ਨੌਂ ਤੱਟੀ ਰਾਜਾਂ ਤੇ ਚਾਰ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ 427 ਕਰਮੀਆਂ ਦੇ ਨਾਲ ਨਾਲ ਕਸਟਮਜ਼, ਬੀਐੱਸਐੱਫ ਤੇ ਸੀਆਈਐੱਸਐੱਫ ਦੇ ਅਧਿਕਾਰੀਆਂ ਨੂੰ ਅਕਾਦਮੀ 'ਚ ਸਿਖਲਾਈ ਦਿੱਤੀ ਗਈ ਹੈ। -ਪੀਟੀਆਈ



Most Read

2024-09-20 07:05:25